ਸੀਏਟਲ ''ਚ ਜ਼ਿਆਦਾ ਠੰਡ ਕਾਰਨ 5 ਲੋਕਾਂ ਦੀ ਮੌਤ

Friday, Jan 19, 2024 - 11:27 AM (IST)

ਸੀਏਟਲ ''ਚ ਜ਼ਿਆਦਾ ਠੰਡ ਕਾਰਨ 5 ਲੋਕਾਂ ਦੀ ਮੌਤ

ਸੈਨ ਫਰਾਂਸਿਸਕੋ (ਏਜੰਸੀ)- ਅਮਰੀਕੀ ਰਾਜ ਵਾਸ਼ਿੰਗਟਨ ਦੇ ਸੀਏਟਲ ਵਿੱਚ 11 ਜਨਵਰੀ ਤੋਂ ਬਾਅਦ ਹਾਈਪੋਥਰਮੀਆ (ਜ਼ਿਆਦਾ ਠੰਡ ਦੇ ਕਾਰਨ) ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਸੀ। ਕਿੰਗ ਕਾਉਂਟੀ ਮੈਡੀਕਲ ਐਗਜ਼ਾਮੀਨਰ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ 2 ਦੀ ਮੌਤ ਬਾਹਰ ਸੜਕਾਂ 'ਤੇ, 1 ਦੀ ਵਾਹਨ ਵਿਚ ਅਤੇ 2 ਹੋਰਾਂ ਦੀ ਮੌਤ ਘਰਾਂ ਵਿਚ ਹੋਈ।

ਇਹ ਵੀ ਪੜ੍ਹੋ: ਅਮਰੀਕਾ 'ਚ ਬੇਖੌਫ਼ ਹੋਏ ਲੁਟੇਰੇ, 3 ਸ਼ਰਾਬ ਸਟੋਰਾਂ ਨੂੰ ਬਣਾਇਆ ਨਿਸ਼ਾਨਾ, ਭਾਰਤੀ ਮੂਲ ਦੇ ਕਰਮਚਾਰੀ 'ਤੇ ਤਾਣੀ ਬੰਦੂਕ

ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸੀਏਟਲ ਅਤੇ ਕਿੰਗ ਕਾਉਂਟੀ ਵਿੱਚ ਪਬਲਿਕ ਹੈਲਥ ਦੇ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ ਹਾਈਪੋਥਰਮੀਆ ਅਤੇ ਹਾਈਪਰਥਰਮੀਆ ਸਮੇਤ ਵਾਤਾਵਰਣ ਜ਼ੋਖਮ ਕਾਰਨ ਮਰਨ ਵਾਲੇ ਬੇਘਰ ਲੋਕਾਂ ਦੀ ਗਿਣਤੀ ਵੱਧ ਗਈ ਹੈ, ਜੋ 2012 ਵਿੱਚ ਜ਼ੀਰੋ ਤੋਂ ਵੱਧ ਕੇ 2021 ਵਿੱਚ 9 ਹੋ ਗਈ ਹੈ।

ਇਹ ਵੀ ਪੜ੍ਹੋ: US 'ਚ 30 ਕਿਲੋ ਕੋਕੀਨ ਨਾਲ ਫੜੀ ਗਈ ਭਾਰਤੀ ਮੂਲ ਦੀ ਜਗਰੂਪ, ਕੈਨੇਡਾ 'ਚ ਤਸਕਰੀ ਦੀ ਕਬੂਲੀ ਗੱਲ

ਪਿਛਲੇ ਸ਼ੁੱਕਰਵਾਰ ਨੂੰ ਕਿੰਗ ਕਾਉਂਟੀ ਵਿੱਚ ਮੌਸਮ ਦੀ ਸਥਿਤੀ ਨੂੰ ਵੇਖਦੇ ਹੋਏ ਆਸਰਾ ਘਰ ਤੇਜ਼ੀ ਨਾਲ ਭਰ ਗਏ, ਜਿਸ ਨੂੰ ਵੇਖਦੇ ਹੋਏ ਕਿੰਗ ਕਾਉਂਟੀ ਰੀਜਨਲ ਹੌਮਲੈਸਨੈਸ ਅਥਾਰਟੀ ਨੇ ਸੀਏਟਲ ਸ਼ਹਿਰ ਅਤੇ ਸਾਲਵੇਸ਼ਨ ਆਰਮੀ ਨਾਲ ਮਿਲ ਕੇ ਸੀਏਟਲ ਸੈਂਟਰ ਐਗਜ਼ੀਬਿਸ਼ਨ ਹਾਲ ਵਿੱਚ 100 ਹੋਰ ਬਿਸਤਰੇ ਜੋੜਨ ਦਾ ਕੰਮ ਕੀਤਾ।

ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ, ਮੇਅਰ ਬੋਲੇ- ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

cherry

Content Editor

Related News