ਪਾਕਿ ''ਚ ਸੜਕ ਕੰਢੇ ਹੋਇਆ ਬੰਬ ਧਮਾਕਾ, 5 ਦੀ ਮੌਤ

Sunday, Mar 07, 2021 - 09:45 PM (IST)

ਪਾਕਿ ''ਚ ਸੜਕ ਕੰਢੇ ਹੋਇਆ ਬੰਬ ਧਮਾਕਾ, 5 ਦੀ ਮੌਤ

ਕਵੇਟਾ-ਪਾਕਿਸਤਾਨ ਦੇ ਬਲੂਚਿਸਤਾਨ ਸੂਬੇ 'ਚ ਟਰੱਕ ਦੇ ਸੜਕ ਕੰਢੇ ਹੋਏ ਬੰਬ ਧਮਾਕੇ ਦੀ ਲਪੇਟ 'ਚ ਆਉਣ ਨਾਲ ਉਸ 'ਚ ਸਵਾਰ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਹੋਏ ਇਸ ਬੰਬ ਧਮਾਕੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ -ਅਮਰੀਕਾ ਨੇ ਹਾਂਗਕਾਂਗ ਚੋਣਾਂ ਅਤੇ ਰਾਜਨੀਤੀ 'ਚ ਚੀਨ ਦੇ ਦਖਲ ਦਾ ਕੀਤਾ ਵਿਰੋਧ

ਧਮਾਕਾ ਟੰਡੋਰੀ ਇਲਾਕੇ ਦੇ ਸਿਬੀ ਕਸਬੇ ਤੋਂ 30 ਕਿਲੋਮੀਟਰ ਦੂਰ ਇਕ ਸਥਾਨ 'ਤੇ ਹੋਇਆ। ਸਿਬੀ ਦੇ ਡਿਪਟੀ ਕਮਿਸ਼ਨਰ ਸਈਦ ਜ਼ਾਹਿਦ ਸ਼ਾਹ ਨੇ ਕਿਹਾ ਕਿ ਧਮਾਕੇ 'ਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਇਨ੍ਹਾਂ 'ਚ ਇਕ ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News