ਇੰਡੋਨੇਸ਼ੀਆ ''ਚ ਚੱਟਾਨ ਤੋਂ ਡਿੱਗਾ ਟਰੱਕ, 5 ਲੋਕਾਂ ਦੀ ਮੌਤ

Thursday, Aug 31, 2023 - 04:11 PM (IST)

ਇੰਡੋਨੇਸ਼ੀਆ ''ਚ ਚੱਟਾਨ ਤੋਂ ਡਿੱਗਾ ਟਰੱਕ, 5 ਲੋਕਾਂ ਦੀ ਮੌਤ

ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ 'ਚ ਬੁੱਧਵਾਰ ਸ਼ਾਮ ਨੂੰ ਇਕ ਟਰੱਕ ਦੇ ਚਟਾਨ ਤੋਂ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਜਾਰੀ ਕੀਤੀ ਮੁਢਲੀ ਜਾਂਚ ਰਿਪੋਰਟ ਦੇ ਮੁਤਾਬਕ ਟਰੱਕ ਵਿੱਚ 44 ਲੋਕ ਸਵਾਰ ਸਨ।

ਦਰਅਸਲ ਚੜ੍ਹਾਈ ਚੜਦੇ ਸਮੇਂ ਟਰੱਕ 30 ਮੀਟਰ ਉੱਚੀ ਚੱਟਾਨ ਤੋਂ ਹੇਠਾਂ ਡਿੱਗ ਗਿਆ। ਜ਼ਿਲ੍ਹੇ ਦੀ ਟਰੈਫਿਕ ਪੁਲਸ ਦੇ ਮੁਖੀ ਟੇਜੋ ਸੁਵੋਨੋ ਨੇ ਦੱਸਿਆ ਕਿ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਹਾਦਸੇ ਦੇ ਕਾਰਨ ਦੀ ਜਾਂਚ ਅਜੇ ਵੀ ਜਾਰੀ ਹੈ।


author

cherry

Content Editor

Related News