ਚੀਨ ''ਚ ਉਸਾਰੀ ਵਾਲੀ ਥਾਂ ''ਤੇ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
Saturday, Dec 03, 2022 - 03:20 PM (IST)

ਨਾਨਜਿੰਗ (ਵਾਰਤਾ)- ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੇ ਸ਼ੁਜ਼ੋਊ ਸ਼ਹਿਰ 'ਚ ਇਕ ਉਸਾਰੀ ਵਾਲੀ ਥਾਂ 'ਤੇ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 4.50 ਵਜੇ ਵਾਪਰੀ।
ਬਚਾਅ ਦਲ ਨੇ ਅੱਗ 'ਚ ਫਸੇ ਸਾਰੇ 7 ਲੋਕਾਂ ਨੂੰ ਹਸਪਤਾਲ ਪਹੁੰਚਾਇਆ। 5 ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਦੋ ਹੋਰ ਮਾਮੂਲੀ ਝੁਲਸ ਗਏ ਹਨ। ਸ਼ੁਜ਼ੋਉ ਨਗਰਪਾਲਿਕਾ ਨੇ ਹਾਦਸੇ ਦੀ ਜਾਂਚ ਲਈ ਜਾਂਚ ਟੀਮ ਦਾ ਗਠਨ ਕੀਤਾ ਹੈ।