5 ਭਾਰਤੀ 'ਸਕੂਲ' ਦੁਨੀਆ ਦੇ ਸਭ ਤੋਂ ਵਧੀਆ ਸਕੂਲਾਂ ਦੀ ਸੂਚੀ 'ਚ ਸ਼ਾਮਲ
Thursday, Jun 09, 2022 - 03:54 PM (IST)
ਲੰਡਨ (ਭਾਸ਼ਾ): ਯੂਕੇ ਵਿੱਚ ਪਹਿਲੀ ਵਾਰ ਦਿੱਤੇ ਜਾ ਰਹੇ ਵਿਸ਼ਵ ਦੇ ਸਰਵੋਤਮ ਸਕੂਲ (ਵਰਲਡਜ਼ ਬੈਸਟ ਸਕੂਲ) ਪੁਰਸਕਾਰਾਂ ਦੀ ਵੀਰਵਾਰ ਨੂੰ ਜਾਰੀ ਸਿਖਰ 10 ਸੂਚੀ ਵਿੱਚ ਪੰਜ ਭਾਰਤੀ ਸਕੂਲ ਸ਼ਾਮਲ ਹੋਏ ਹਨ। ਸਮਾਜ ਦੀ ਤਰੱਕੀ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਬ੍ਰਿਟੇਨ ਨੇ ਢਾਈ ਲੱਖ ਡਾਲਰ ਦੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਮੁੰਬਈ ਸਥਿਤ SKVM ਦੇ CNM ਸਕੂਲ ਅਤੇ ਨਵੀਂ ਦਿੱਲੀ ਦੇ ਲਾਜਪਤ ਨਗਰ-3 ਦੇ SDMC ਪ੍ਰਾਇਮਰੀ ਸਕੂਲ ਨੂੰ 'ਇਨੋਵੇਸ਼ਨ ਲਈ ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰ' (World's Best School Prize for Innovation) ਸ਼੍ਰੇਣੀ ਦੀ ਸਿਖਰ 10 ਸੂਚੀ ਲਈ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਮੁੰਬਈ ਦੇ ਖੋਜ ਸਕੂਲ ਅਤੇ ਪੁਣੇ ਦੇ ਬੋਪਖੇਲ ਵਿੱਚ ਸਥਿਤ ਪੀ.ਸੀ.ਐਮ.ਸੀ. ਇੰਗਲਿਸ਼ ਮੀਡੀਅਮ ਸਕੂਲ ਨੂੰ 'ਕਮਿਊਨਿਟੀ ਕੋਲਾਬੋਰੇਸ਼ਨ' ਸ਼੍ਰੇਣੀ ਵਿੱਚ ਚੋਟੀ ਦੇ 10 ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਵੜਾ ਦੇ ਸਮਾਰਤਿਨ ਮਿਸ਼ਨ ਸਕੂਲ (ਹਾਈ) ਨੂੰ 'ਮੁਸੀਬਤ 'ਤੇ ਕਾਬੂ ਪਾਉਣ' (Overcoming Adversity) ਦੀ ਸ਼੍ਰੇਣੀ ਵਿੱਚ ਵਿਸ਼ਵ ਦੇ ਸਰਵੋਤਮ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀ4 ਐਜੂਕੇਸ਼ਨ ਦੇ ਸੰਸਥਾਪਕ ਅਤੇ 'ਵਰਲਡਜ਼ ਬੈਸਟ ਸਕੂਲ' ਐਵਾਰਡ ਨਾਲ ਸਨਮਾਨਿਤ ਵਿਕਾਸ ਪੋਟਾ ਨੇ ਕਿਹਾ ਕਿ ਕੋਵਿਡ ਕਾਰਨ ਸਕੂਲ ਅਤੇ ਯੂਨੀਵਰਸਿਟੀਆਂ ਦੇ ਬੰਦ ਹੋਣ ਨਾਲ ਡੇਢ ਅਰਬ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਅਤੇ SFJ ਦੇ ਸਬੰਧਾਂ ਦਾ ਪਰਦਾਫਾਸ਼, ਗੁਰਪਤਵੰਤ ਪੰਨੂੰ ਨੇ ਖਾਲਿਸਤਾਨ ਰੈਫਰੈਂਡਮ ਲਈ ਮੰਗਿਆ ਸਮਰਥਨ
ਸੰਯੁਕਤ ਰਾਸ਼ਟਰ ਨੇ ਮਹਾਮਾਰੀ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਵਿਸ਼ਵਵਿਆਪੀ ਸਿੱਖਿਆ ਸੰਕਟ ਡੂੰਘਾ ਹੋ ਸਕਦਾ ਹੈ ਕਿਉਂਕਿ 2030 ਤੱਕ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਵਿੱਚ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵਿਵਸਥਾਗਤ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਜ਼ਮੀਨੀ ਪੱਧਰ 'ਤੇ ਹੱਲ ਲੱਭਣ ਲਈ ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰਾਂ ਦੀ ਸਥਾਪਨਾ ਕੀਤੀ ਹੈ। ਪ੍ਰੇਰਣਾ ਦੇਣ ਵਾਲੇ ਸਕੂਲਾਂ ਦੀਆਂ ਕਹਾਣੀਆਂ ਸੁਣਾ ਕੇ ਸਿੱਖਿਆ ਨੂੰ ਬਦਲਿਆ ਜਾ ਸਕਦਾ ਹੈ ਜੋ ਵਿਦਿਆਰਥੀਆਂ ਦੇ ਜੀਵਨ ਨੂੰ ਬਦਲਦੇ ਹਨ ਅਤੇ ਪ੍ਰੇਰਿਤ ਕਰਦੇ ਹਨ। ਸਬੰਧਤ ਸ਼੍ਰੇਣੀਆਂ ਵਿੱਚ ਫਾਈਨਲ ਜੇਤੂਆਂ ਦਾ ਐਲਾਨ ਇਸ ਸਾਲ ਅਕਤੂਬਰ ਵਿੱਚ ਕੀਤਾ ਜਾਵੇਗਾ। ਪੰਜ ਇਨਾਮ ਜੇਤੂਆਂ ਵਿੱਚ ਢਾਈ ਲੱਖ ਦਾ ਇਨਾਮ ਬਰਾਬਰ ਵੰਡਿਆ ਜਾਵੇਗਾ ਅਤੇ ਹਰੇਕ ਜੇਤੂ ਨੂੰ 50 ਹਜ਼ਾਰ ਡਾਲਰ ਦਾ ਇਨਾਮ ਮਿਲੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।