ਮਾਊਂਟ ਐਵਰੈਸਟ ''ਤੇ ਸਥਾਪਿਤ ਕੀਤੇ ਗਏ ਦੁਨੀਆ ਦੇ 5 ਸਭ ਤੋਂ ਉੱਚੇ ਮੌਸਮ ਕੇਂਦਰ

06/14/2019 11:57:45 PM

ਕਾਠਮੰਡੂ - ਦੁਨੀਆ ਦੇ ਸਭ ਤੋਂ ਉੱਚੇ ਮੌਸਮ ਕੇਂਦਰ ਮਾਊਂਟ ਐਵਰੈਸਟ 'ਤੇ ਸਥਾਪਿਤ ਕੀਤੇ ਗਏ ਹਨ। ਨੇਪਾਲ ਸਮੇਤ 8 ਦੇਸ਼ਾਂ ਦੇ ਵਿਗਿਆਨੀਆਂ ਅਤੇ ਪਰਬਤਰੋਹੀਆਂ ਦੀ ਟੀਮ ਨੇ ਅਪ੍ਰੈਲ ਤੋਂ ਜੂਨ ਵਿਚਾਲੇ 5 ਮੌਸਮ ਕੇਂਦਰ ਸਥਾਪਿਤ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਦੇ ਲਈ 'ਦਿ ਨੈਸ਼ਨਲ ਜਿਓਗ੍ਰਾਫਿਕ ਸੋਸਾਇਟੀ' ਅਤੇ ਨੇਪਾਲ ਦੀ ਤ੍ਰਿਭੁਵਨ ਯੂਨੀਵਰਸਿਟੀ ਦੇ ਅਗਵਾਈ 'ਚ ਵਿਸ਼ੇਸ਼ ਅਭਿਆਨ ਚਲਾਇਆ ਗਿਆ ਸੀ।
ਨੈੱਟ ਜਿਓ ਸੋਸਾਇਟੀ ਦੇ ਮਾਰਕੇਟਿੰਗ ਅਤੇ ਕਮਿਊਨੀਕੇਸ਼ਨ ਡਾਇਰੈਕਟਰ ਫੇਈ ਜੇਂਕਸ ਨੇ ਵੀਰਵਾਰ ਨੂੰ ਇਥੇ ਦੱਸਿਆ ਕਿ ਇਕ ਕੇਂਦਰ ਐਵਰੈਸਟ ਦੇ ਬਾਲਕੋਨੀ ਖੇਤਰ 'ਚ 8,430 ਮੀਟਰ ਦੀ ਉੱਚਾਈ 'ਤੇ ਅਤੇ ਦੂਜਾ ਸਾਊਥ ਕੋਲ 'ਚ 7,945 ਮੀਟਰ ਦੀ ਉੱਚਾਈ 'ਤੇ ਸਥਾਪਿਤ ਕੀਤਾ ਗਿਆ ਹੈ। ਇਹ ਦੋਵੇਂ ਹੀ ਆਟੋਮੈਟਿਕ ਮੌਸਮ ਕੇਂਦਰ ਹੈ। ਇਨ੍ਹਾਂ ਤੋਂ ਇਲਾਵਾ 8,848 ਮੀਟਰ ਉੱਚੇ ਐਵਰੈਸਟ ਦੇ ਬੇਸ ਕੈਂਪ (5,315 ਮੀਟਰ), ਕੈਂਪ-2 (6,464 ਮੀਟਰ) ਅਤੇ ਫ੍ਰੋਟਸੇ (3,810 ਮੀਟਰ) 'ਤੇ 3 ਵੱਖ-ਵੱਖ ਮੌਸਮ ਕੇਂਦਰ ਸਥਾਪਿਤ ਕੀਤੇ ਗਏ ਹਨ।
ਇਹ ਸਾਰੇ ਕੇਂਦਰ ਤਾਪਮਾਨ, ਦਬਾਅ, ਹਵਾ ਦੀ ਸਪੀਡ ਦੇ ਨਾਲ ਹੀ ਉਸ ਦੀ ਦਿਸ਼ਾ ਦੇ ਬਾਰੇ 'ਚ ਜਾਣਕਾਰੀਆਂ ਇਕੱਠਾ ਕਰਨਗੇ। ਇਨ੍ਹਾਂ ਵੱਲੋਂ ਇਕੱਠੇ ਕੀਤੇ ਦਏ ਡਾਟਾ ਨਾਲ ਪਹਾੜੀ ਖੇਤਰ 'ਚ ਮੌਸਮ ਸਬੰਧੀ ਖਤਰਿਆਂ ਦਾ ਸਹੀ ਸਮੇਂ ਤੋਂ ਪਹਿਲਾਂ ਅਨੁਮਾਨ ਲਗਾਇਆ ਜਾ ਸਕੇਗਾ। ਐਵਰੈਸਟ ਦੇ ਬਾਲਕੋਨੀ ਖੇਤਰ ਦਾ ਮੌਸਮ ਕੇਂਦਰ 8,000 ਮੀਟਰ ਤੋਂ ਜ਼ਿਆਦਾ ਉੱਚਾਈ 'ਤੇ ਸਥਾਪਿਤ ਕੀਤਾ ਜਾਣ ਵਾਲਾ ਪਹਿਲਾ ਮੌਸਮ ਕੇਂਦਰ ਹੈ। ਇਸ ਕੇਂਦਰ ਨਾਲ ਸਾਡੇ ਵਾਯੂ ਮੰਡਲ ਦੀ ਦੂਜੀ ਚਾਦਰ ਸਟ੍ਰੇਟੋਸਫੇਅਰ 'ਚ ਹੋਣ ਵਾਲੇ ਬਦਲਾਅ ਦੀ ਵੀ ਮਾਨੀਟਰਿੰਗ ਕੀਤੀ ਜਾ ਸਕੇਗੀ। ਦੁਨੀਆ ਭਰ ੇਦੇ ਮੌਸਮ 'ਚ ਹੋਣ ਵਾਲੇ ਬਦਲਾਅ ਦਾ ਪਹਿਲਾ ਅਨੁਮਾਨ ਲਾਉਣ ਅਤੇ ਵਾਯੂ ਮੰਡਲ ਦੀ ਉੱਪਰੀ ਪਰਤਾਂ ਦੀ ਨਿਗਰਾਨੀ 'ਚ ਵੀ ਇਸ ਕੇਂਦਰ ਦੀ ਅਹਿਮ ਭੂਮਿਕਾ ਹੋਵੇਗੀ।


Khushdeep Jassi

Content Editor

Related News