ਬ੍ਰਿਟੇਨ ''ਚ ਹਸਪਤਾਲ ਦੇ ਖਾਣੇ ''ਚ ਲਿਸਟਰੀਆ ਕਾਰਨ 5 ਦੀ ਮੌਤ

Saturday, Jun 15, 2019 - 05:54 PM (IST)

ਬ੍ਰਿਟੇਨ ''ਚ ਹਸਪਤਾਲ ਦੇ ਖਾਣੇ ''ਚ ਲਿਸਟਰੀਆ ਕਾਰਨ 5 ਦੀ ਮੌਤ

ਲੰਡਨ (ਏ.ਪੀ.)- ਬ੍ਰਿਟੇਨ ਦੀ ਸਰਕਾਰ ਨੇ ਪੰਜ ਮਰੀਜ਼ਾਂ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਖੁਰਾਕ ਪਦਾਰਥ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਮਰੀਜ਼ਾਂ ਦੀ ਮੌਤ ਸੈਂਡਵਿਚ ਅਤੇ ਸਲਾਦ ਵਿਚ ਲਿਸਟਰੀਆ ਇਨਫੈਕਸ਼ਨ ਕਾਰਨ ਹੋਈ ਹੈ। ਸਿਹਤ ਮੰਤਰੀ ਮੈਟ ਹੈਨਕਾਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਸਪਤਾਲਾਂ ਵਿਚ ਦਿੱਤੇ ਜਾਣ ਵਾਲੇ ਖਾਣੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ। ਅਧਿਕਾਰੀਆਂ ਨੇ ਗੁਡ ਫੂਡ ਚੇਨ ਨੂੰ ਖਾਣ ਦੀ ਸਪਲਾਈ ਦਾ ਠੇਕਾ ਦਿੱਤਾ ਹੈ। ਇਹ ਚੇਨ ਬ੍ਰਿਟੇਨ ਦੇ ਦਰਜਨਾਂ ਹਸਪਤਾਲਾਂ ਵਿਚ ਸਪਲਾਈ ਕਰਦੀ ਹੈ। ਉੱਤਰ ਪੱਛਮੀ ਇੰਗਲੈਂਡ ਵਿਚ ਲਿਵਰਪੂਲ ਅਤੇ ਮੈਨਚੈਸਟਰ ਵਿਚ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ। ਦੋ ਹੋਰ ਥਾਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜਨ ਸਿਹਤ ਇੰਗਲੈਂਡ ਨੇ ਕਿਹਾ ਕਿ ਪਿਛਲੇ ਮਈ ਵਿਚ ਇਨਫੈਕਟਿਡ ਉਤਪਾਦਾਂ ਨੂੰ ਵਾਪਸ ਲੈਣ ਤੋਂ ਬਾਅਦ ਕਿਸੇ ਦੇ ਮਰਨ ਦੀ ਖਬਰ ਨਹੀਂ ਮਿਲੀ ਹੈ।


author

Sunny Mehra

Content Editor

Related News