ਈਰਾਨ 'ਚ 5.5 ਤੀਬਰਤਾ ਦਾ ਭੂਚਾਲ, ਬਹਿਰੀਨ 'ਚ ਵੀ ਲੱਗੇ ਝਟਕੇ

04/19/2018 3:39:46 PM

ਅੰਕਾਰਾ(ਭਾਸ਼ਾ)— ਅਮਰੀਕੀ ਭੂ-ਗਰਭ ਸਰਵੇਖਣ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਈਰਾਨ ਵਿਚ ਇਕ ਪ੍ਰਮਾਣੂ ਪਲਾਂਟ ਨੇੜੇ 5.5 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਨੂੰ ਬਹਿਰੀਨ ਅਤੇ ਪਾਰਸ ਦੀ ਖਾੜੀ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਵਿਭਾਗ ਨੇ ਕਿਹਾ ਕਿ ਭੂਚਾਲ ਦਾ ਝਟਕਾ ਬਸ਼ੇਹਰ ਦੇ ਪੂਰਬ ਵਿਚ 100 ਕਿਲੋਮੀਟਰ ਦੀ ਦੂਰੀ 'ਤੇ ਅੰਤਰਾਸ਼ਟਰੀ ਸਮੇਂ ਅਨੁਸਾਰ ਸਵੇਰੇ 6 ਵੱਜ ਕੇ 34 ਮਿੰਟ 'ਤੇ ਆਇਆ। ਈਰਾਨ ਦੇ ਸਰਕਾਰੀ ਚੈਨਲ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਭੂਚਾਲ ਦੀ ਤੀਬਰਤਾ 5.9 ਦੱਸੀ। ਬਹਿਰੀਨ ਵਿਚ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਭੂਚਾਲ ਮਹਿਸੂਸ ਹੋਇਆ ਅਤੇ ਉਚੀਆਂ ਇਮਾਰਤਾਂ ਵਿਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।


Related News