ਨੇਪਾਲ ਦੇ ਸਕੂਲ ''ਚ ਵਾਪਰਿਆ ਹਾਦਸਾ 42 ਵਿਦਿਆਰਥੀ ਜ਼ਖਮੀ
Wednesday, Oct 23, 2019 - 08:12 PM (IST)

ਕਾਠਮੰਡੂ— ਕਾਠਮੰਡੂ ਦੇ ਬਾਹਰੀ ਇਲਾਕੇ 'ਚ ਬੁੱਧਵਾਰ ਨੂੰ ਇਕ ਸਕੂਲ ਦੇ ਵਿਹੜੇ ਦੀ ਛੱਤ ਡਿੱਗਣ ਨਾਲ ਘੱਟ ਤੋਂ ਘੱਟ 42 ਵਿਦਿਆਰਥੀ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਵਿਦਿਆਕੁੰਝ ਇੰਗਲਿਸ਼ ਬੋਰਡਿੰਗ ਸਕੂਲ 'ਚ ਹੋਈ। ਪੁਲਸ ਨੇ ਦੱਸਿਆ ਕਿ ਵਿਦਿਆਰਥੀਆਂ ਵਿਹੜੇ ਦੀ ਛੱਤ ਤੋਂ ਫੁੱਟਬਾਲ ਦਾ ਮੈਚ ਦੇਖ ਰਹੇ ਸਨ ਪਰ ਕਮਜ਼ੋਰ ਢਾਂਚਾ ਉਨ੍ਹਾਂ ਦਾ ਭਾਰ ਨਹੀਂ ਝੱਲ ਸਕਿਆ ਤੇ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਕਾਠਮੰਡੂ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਤੇ ਇਸ ਸਬੰਧ 'ਚ ਸਕੂਲ ਪ੍ਰਬੰਧਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।