ਪੇਰੂ ’ਚ ਚੱਲ ਰਹੇ ਸਿਆਸੀ ਵਿਰੋਧ ਪ੍ਰਦਰਸ਼ਨ ’ਚ 42 ਲੋਕਾਂ ਦੀ ਮੌਤ
Sunday, Jan 15, 2023 - 02:30 AM (IST)
ਲੀਮਾ (ਯੂ. ਐੱਨ. ਆਈ.)-ਪੇਰੂ ’ਚ ਸਾਬਕਾ ਰਾਸ਼ਟਰਪਤੀ ਪੈਡਰੋ ਕੈਸਟਿਲੋ ਦੇ ਸਮਰਥਕਾਂ ਅਤੇ ਸੁਰੱਖਿਆ ਫੋਰਸਾਂ ਵਿਚਾਲੇ ਹੋਏ ਰਾਸ਼ਟਰਵਿਆਪੀ ਸੰਘਰਸ਼ ’ਚ ਇਕ ਪੁਲਸ ਅਧਿਕਾਰੀ ਸਮੇਤ 42 ਨਾਗਰਿਕਾਂ ਦੀ ਮੌਤ ਹੋ ਗਈ ਹੈ। ਅਟਾਰਨੀ ਜਨਰਲ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ’ਚ ਖ਼ਾਸ ਕਰ ਕੇ ਦੱਖਣੀ ਖੇਤਰ ’ਚ 355 ਨਾਗਰਿਕਾਂ ਅਤੇ 176 ਰਾਸ਼ਟਰੀ ਪੁਲਸ ਏਜੰਟਾਂ ਸਮੇਤ 531 ਲੋਕ ਜ਼ਖ਼ਮੀ ਹੋ ਗਏ ਅਤੇ 329 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਖ਼ਿਲਾਫ਼ ਵੱਡੇ ਪੈਮਾਨੇ ’ਤੇ ਦੰਗੇ, ਹਿੰਸਾ, ਅਧਿਕਾਰੀਆਂ ਦੇ ਵਿਰੋਧ ਅਤੇ ਜਨਤਕ ਸੇਵਾਵਾਂ ’ਚ ਰੁਕਾਵਟ ਪਾਉਣ ਦੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਕੈਸਟਿਲੋ ਦੇ ਸਮਰਥਕਾਂ ਨੇ ਨਵੀਂ ਰਾਸ਼ਟਰਪਤੀ ਡੀਨਾ ਬੋਲੁਆਟਰੇ ਨੂੰ ਅਸਤੀਫ਼ਾ ਦੇਣ ਲਈ ਕਿਹਾ ਤੇ ਕੈਸਟਿਲੋ ਦੀ ਰਿਹਾਈ ਦੇ ਨਾਲ-ਨਾਲ ਰਾਸ਼ਟਰਪਤੀ ਚੋਣਾਂ ਕਰਵਾਉਣ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ : ਭੈਣ ਨੂੰ ਲੋਹੜੀ ਦੇ ਕੇ ਆ ਰਹੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ