ਸਬਵੇਅ ਟ੍ਰੇਨ ''ਚ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ, ਗੋਲੀਆਂ ਚਲਾਉਣ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

Tuesday, Sep 03, 2024 - 02:15 AM (IST)

ਇੰਟਰਨੈਸ਼ਨਲ ਡੈਸਕ : ਸ਼ਿਕਾਗੋ ਦੇ ਬਾਹਰ ਸੋਮਵਾਰ ਨੂੰ ਸਬਵੇਅ ਟ੍ਰੇਨ 'ਚ ਹੋਈ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸ਼ਿਕਾਗੋ ਟ੍ਰਾਂਜ਼ਿਟ ਅਥਾਰਟੀ ਦੀ ਬਲੂ ਲਾਈਨ 'ਤੇ ਫੋਰੈਸਟ ਪਾਰਕ ਸਟੇਸ਼ਨ 'ਤੇ 3 ਲੋਕਾਂ ਦੀ ਮੌਤ ਹੋ ਗਈ। ਚੌਥੇ ਪੀੜਤ ਦੀ ਹਸਪਤਾਲ ਵਿਚ ਮੌਤ ਹੋ ਗਈ।

ਫੋਰੈਸਟ ਪਾਰਕ ਪੁਲਸ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲਾ ਸ਼ੱਕੀ ਵਿਅਕਤੀ ਭੱਜ ਗਿਆ ਪਰ ਬਾਅਦ ਵਿਚ ਉਸ ਨੂੰ ਦੂਜੇ ਮਾਰਗ ਦੀ ਟ੍ਰੇਨ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੂੰ ਸਵੇਰੇ 5.30 ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਸ਼ਿਕਾਗੋ ਟ੍ਰਾਂਜ਼ਿਟ ਅਥਾਰਟੀ (ਸੀਟੀਏ) ਨੇ ਕਿਹਾ ਕਿ ਜਾਂਚਕਰਤਾਵਾਂ ਲਈ ਸੁਰੱਖਿਆ ਕੈਮਰੇ ਦਾ ਵੀਡੀਓ ਮਹੱਤਵਪੂਰਨ ਸਾਬਤ ਹੋਇਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News