ਜਾਪਾਨ ਦੇ ਪਹਾੜੀ ਇਲਾਕੇ ''ਚ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਦੀ ਮੌਤ
Thursday, Nov 09, 2017 - 08:50 AM (IST)

ਟੋਕੀਓ— ਜਾਪਾਨ ਦੇ ਪਹਾੜੀ ਇਲਾਕੇ 'ਚ ਪ੍ਰਾਈਵੇਟ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਛੋਟੇ ਜਿਹੇ ਪਿੰਡ ਯੁਏਨੋ ਦੇ ਪੁੱਲ 'ਤੇ ਹੈਲੀਕਾਪਟਰ 'ਚ ਅੱਗ ਲੱਗੀ ਹੋਈ ਸੀ। ਸੁਪਰ ਪਿਊਮਾ ਹੈਲੀਕਾਪਟਰ ਤੋਹੋ ਏਅਰ ਸਰਵਿਸ ਵੱਲੋਂ ਵਰਤਿਆ ਜਾ ਰਿਹਾ ਸੀ, ਜਿਨ੍ਹਾਂ ਤਸਦੀਕ ਕੀਤੀ ਹੈ ਕਿ ਉਨ੍ਹਾਂ ਦੇ ਅਮਲੇ ਦੇ ਚਾਰੇ ਮੈਂਬਰ ਹਾਦਸੇ 'ਚ ਹਲਾਕ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ਦੇ ਇਕ ਘੰਟੇ ਅੰਦਰ ਅੱਗ ਬੁਝਾ ਦਿੱਤੀ ਗਈ। ਹਾਦਸੇ ਦੇ ਕਾਰਨਾਂ ਦਾ ਤੁਰੰਤ ਕੁਝ ਪਤਾ ਨਹੀਂ ਲੱਗ ਸਕਿਆ।