ਫਿਲੀਪੀਨਜ਼ 'ਚ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ, ਜਿਊਂਦੇ ਸੜੇ 4 ਮਾਸੂਮ

Thursday, Nov 23, 2023 - 01:26 PM (IST)

ਫਿਲੀਪੀਨਜ਼ 'ਚ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ, ਜਿਊਂਦੇ ਸੜੇ 4 ਮਾਸੂਮ

ਮਨੀਲਾ (ਯੂ. ਐੱਨ. ਆਈ.): ਫਿਲੀਪੀਨਜ਼ ਦੇ ਕੇਂਦਰੀ ਸ਼ਹਿਰ ਸੇਬੂ ਵਿਚ ਵੀਰਵਾਰ ਤੜਕੇ ਇਕ ਰਿਹਾਇਸ਼ੀ ਇਲਾਕੇ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 11 ਮਹੀਨਿਆਂ ਦੇ ਇਕ ਬੱਚੇ ਸਮੇਤ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸੇਬੂ ਸਿਟੀ ਕਮਾਂਡ ਸੈਂਟਰ ਅਨੁਸਾਰ ਅੱਗ ਸਥਾਨਕ ਸਮੇਂ ਅਨੁਸਾਰ ਸਵੇਰੇ 05:51 ਵਜੇ ਲੱਗੀ। ਅੱਗ ਬੁਝਾਊ ਅਮਲੇ ਨੇ ਸਵੇਰੇ 6:15 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ। 

ਪੜ੍ਹੋ ਇਹ ਅਹਿਮ ਖ਼ਬਰ-ਨਿਆਗਰਾ ਫਾਲਸ ਨੇੜੇ ਵਾਹਨ 'ਚ ਧਮਾਕਾ, ਅਧਿਕਾਰੀਆਂ ਦਾ ਅਹਿਮ ਬਿਆਨ ਆਇਆ ਸਾਹਮਣੇ

ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬੱਚਿਆਂ ਦੇ ਇਕ ਰਿਸ਼ਤੇਦਾਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਚਾਰ ਪੀੜਤ, ਜਿਨ੍ਹਾਂ ਦੀ ਉਮਰ 11, 6, 1 ਅਤੇ 11 ਮਹੀਨੇ ਸੀ, ਆਪਣੇ ਘਰ ਦੀ ਦੂਜੀ ਮੰਜ਼ਿਲ 'ਤੇ ਸੁੱਤੇ ਪਏ ਸਨ ਅਤੇ ਫਸੇ ਹੋਏ ਸਨ। ਜ਼ਖ਼ਮੀਆਂ ਵਿੱਚ ਇੱਕ 30 ਸਾਲਾ ਔਰਤ ਅਤੇ ਇੱਕ 31 ਸਾਲਾ ਵਿਅਕਤੀ, ਜੋ ਇਕ ਹੀ ਪਰਿਵਾਰ ਦੇ ਮੈਂਬਰ ਵੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਸੱਤ ਘਰ ਤਬਾਹ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News