ਸੋਮਾਲੀਆਈ ਫੌਜ ਦੀ ਕਾਰਵਾਈ ''ਚ 37 ਅੱਤਵਾਦੀ ਢੇਰ

06/08/2020 12:24:33 AM

ਮੋਗਾਦਿਸ਼ੂ (ਸਿਨਹੂਆ): ਸੋਮਾਲੀਆ ਦੇ ਦੱਖਣੀ ਖੇਤਰ ਬਾਕੋਲ ਵਿਚ ਅਲ-ਸ਼ਬਾਬ ਅੱਤਵਾਦੀਆਂ ਦੇ ਖਿਲਾਫ ਫੌਜ ਦੀ ਕਾਰਵਾਈ ਵਿਚ 37 ਅੱਤਵਾਦੀ ਮਾਰੇ ਗਏ ਹਨ। ਸੋਮਾਲੀ ਨੈਸ਼ਨਲ ਆਰਮੀ (ਐੱਸ.ਐੱਨ.ਏ.) ਦੇ ਕਮਾਂਡਰ ਓਡਾਵਾ ਯੂਸੁਫ ਰੇਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਫੌਜ ਨੂੰ ਹੁਦੂਰ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੂਫੀਆ ਸੂਚਨਾ ਮਿਲੀ, ਜਿਸ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ ਗਈ। ਇਸੇ ਦੌਰਾਨ ਫੌਜ ਤੇ ਅੱਤਵਾਦੀਆਂ ਦੇ ਵਿਚਾਲੇ ਹੋਏ ਭਿਆਨਕ ਮੁਕਾਬਲੇ ਵਿਚ 37 ਅੱਤਵਾਦੀ ਮਾਰੇ ਗਏ।


Baljit Singh

Content Editor

Related News