ਕੈਨੇਡਾ ਖਾਨ ਹਾਦਸਾ: ਬਚਾਏ ਗਏ 35 ਮਜ਼ਦੂਰ, ਅਜੇ ਵੀ ਫਸੀਆਂ 4 ਜ਼ਿੰਦਗੀਆਂ

09/30/2021 12:33:41 PM

ਓਟਵਾ (ਭਾਸ਼ਾ): ਕੈਨੇਡਾ ਦੇ ਸਡਬਰੀ ਵਿਚ ਇਕ ਖਾਨ ਵਿਚ ਫਸੇ 39 ਮਜ਼ਦੂਰਾਂ ਵਿਚੋਂ 35 ਨੂੰ ਬਚਾਅ ਲਿਆ ਗਿਆ ਹੈ ਅਤੇ ਬਾਕੀ 4 ਲਈ ਬਚਾਅ ਕਾਰਜ ਅਜੇ ਵੀ ਜਾਰੀ ਹਨ। ਜਨਤਕ ਪ੍ਰਸਾਰਕ ਸੀਬੀਸੀ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਸੀਬੀਸੀ ਨੇ ਕਿਹਾ ਕਿ ਅਜੇ ਵੀ ਫਸੇ 4 ਕਰਮਚਾਰੀਆਂ ਦੀ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ

ਸੀਬੀਸੀ ਨੇ ਮਾਈਨਿੰਗ ਕੰਪਨੀ ਵੈਲ ਦੀ ਬੁਲਾਰਾ ਡੈਨਿਕਾ ਪਗਨੁਟੀ ਦੇ ਹਵਾਲੇ ਤੋਂ ਕਿਹਾ ਕਿ ਬਚਾਏ ਗਏ ਮਜ਼ਦੂਰਾਂ ਦੀ ਸਿਹਤ ਠੀਕ ਹੈ। ਦੱਸ ਦੇਈਏ ਕਿ ਐਤਵਾਰ ਨੂੰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਖਾਨ ਦੇ ਅੰਦਰ ਭੇਜੀ ਜਾ ਰਹੀ ਇੱਕ 'ਸਕੂਪ ਬਾਲਟੀ' ਵੱਖਰੀ ਹੋ ਗਈ ਅਤੇ ਉਸ ਕਾਰਨ ਖਾਨ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ, ਜਿਸ ਨਾਲ ਮਜ਼ਦੂਰਾਂ ਅੰਦਰ ਫਸ ਗਏ। ਮੰਗਲਵਾਰ ਨੂੰ ਵੈਲ ਨੇ ਇਕ ਬਿਆਨ ਵਿਚ ਕਿਹਾ,“ਸਾਨੂੰ ਉਮੀਦ ਹੈ ਕਿ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।” ਖਾਨ ਵਿਚ ਫਸੇ 39 ਵਿਚੋਂ 30 ਕਰਮੀਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ 'ਯੂਨਾਈਟਿਡ ਸਟੀਲਵਰਕਰਜ਼' ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਸਾਰੇ ਸੁਰੱਖਿਅਤ ਬਾਹਰ ਨਿਕਲ ਆਉਣਗੇ। ਕੰਪਨੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਖਾਧ ਪਦਾਰਥ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਤੋਂ ਭੱਜੇ ਰਾਜਨੇਤਾਵਾਂ ਦੀ ਤਾਲਿਬਨ ਨੂੰ ਸਿੱਧੀ ਚੁਣੌਤੀ, ਬਣਾਈ ‘ਜਲਾਵਤਨ ’ਚ ਅਫ਼ਗਾਨ ਸਰਕਾਰ’


ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News