ਅਮਰੀਕਾ ਵਲੋਂ ਮਾਰੇ ਈਰਾਨੀ ਕਮਾਂਡਰ ਸੁਲੇਮਾਨੀ ਦੇ ਜਨਾਜ਼ੇ ''ਚ ਮਚੀ ਭਾਜੜ, 35 ਹਲਾਕ
Tuesday, Jan 07, 2020 - 03:40 PM (IST)

ਤਹਿਰਾਨ- ਅਮਰੀਕਾ ਵਲੋਂ ਮਾਰੇ ਗਏ ਈਰਾਨੀ ਕਮਾਂਡਰ ਦੇ ਜਨਾਜ਼ੇ ਵਿਚ ਭਾਜੜ ਮਚਣ ਦੀ ਖਬਰ ਮਿਲੀ ਹੈ। ਈਰਾਨੀ ਮੀਡੀਆ ਚੈਨਲਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 48 ਲੋਕ ਇਸ ਦੌਰਾਨ ਜ਼ਖਮੀ ਹੋਏ ਹਨ।
ਈਰਾਨ ਦੇ ਇਕ ਟੀਵੀ ਚੈਨਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਭਾਜੜ ਜਨਰਲ ਕਾਸਿਮ ਸੁਲੇਮਾਨੀ ਦੇ ਜੱਦੀ ਸ਼ਹਿਰ ਕੇਰਮਨ ਵਿਚ ਮਚੀ, ਜਿਥੇ ਈਰਾਨ ਦੇ ਕਮਾਂਡਰ ਦੀ ਅਮਰੀਕਾ ਵਲੋਂ ਹੱਤਿਆ ਖਿਲਾਫ ਰੈਲੀ ਕੱਢੀ ਜਾ ਰਹੀ ਸੀ। ਤਹਿਰਾਨ ਵਿਚ ਕਮਾਂਡਰ ਦੀ ਮੌਤ 'ਤੇ ਸੋਮਵਾਰ ਨੂੰ ਕੱਢੀ ਸੋਮਵਾਰ ਨੂੰ ਰੈਲੀ ਵਿਚ 10 ਲੱਖ ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ ਸੀ।