ਸ਼ਾਨੋ ਸ਼ੌਕਤ ਨਾਲ ਨਿਬੜਿਆ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ ਕਬੱਡੀ ਕੱਪ

08/13/2023 2:27:52 PM

ਇੰਟਰਨੈਸ਼ਨਲ ਡੈਸਕ (ਰਮਨਦੀਪ ਸਿੰਘ ਸੋਢੀ) : ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ 30ਵੇਂ ਕੈਨੇਡਾ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ’ਚ ਕੈਨੇਡਾ ਈਸਟ ਤੇ ਅਮਰੀਕਾ ਦਰਮਿਆਨ ਖੇਡਿਆ ਗਿਆ। ਕੈਨੇਡਾ ਈਸਟ ਨੇ ਤੀਜੀ ਵਾਰ ਬਾਜ਼ੀ ਮਾਰੀ।  ਫਾਈਨਲ ਮੈਚ ’ਚ ਅਮਰੀਕਾ ਤੇ ਕੈਨੇਡਾ ਈਸਟ ਦੇ ਰੇਡਰਾਂ ਤੇ ਜਾਫੀਆਂ ’ਤੇ ਡਾਲਰਾਂ ਦਾ ਮੀਂਹ ਵਰ੍ਹਿਆ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਹੋ ਰਹੀਆਂ ਚੋਰੀਆਂ ਰੋਕਣ ਦੀ ਕਵਾਇਦ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ

PunjabKesari

ਬੜੇ ਹੀ ਰੋਮਾਂਚਕ ਫਾਈਨਲ ਮੁਕਾਬਲੇ ’ਚ ਕੈਨੇਡਾ ਈਸਟ (52) ਨੇ ਅਮਰੀਕਾ (45) ਨੂੰ 7 ਅੰਕਾਂ ਨਾਲ ਹਰਾ ਕੇ 30ਵੇਂ ਕੈਨੇਡਾ ਕਬੱਡੀ ਕੱਪ ’ਤੇ ਕਬਜ਼ਾ ਕਰ ਲਿਆ। ਕੈਨੇਡਾ ਕੱਪ ’ਚ ਵਰਿੰਦਰ ਸਿੰਘ ਉਰਫ ਰਵੀ ਸਾਹੋਕੇ ਬੈਸਟ ਸਟਾਪਰ ਤੇ ਰਵੀ ਦਿਓੜਾ ਬੈਸਟ ਰੇਡਰ ਰਿਹਾ, ਉਸ ਨੇ 24 ਰੇਡਾਂ ਪਾਈਆਂ ਤੇ 24 ਨੰਬਰ ਲਏ। ਫਾਈਨਲ ’ਚ ਸੁਲਤਾਨ, ਪਾਲਾ ਜਲਾਲਪੁਰੀਆ, ਚਿੱਤਪਾਲ ਚਿੱਟੀ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

PunjabKesari

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਤੋੜਿਆ ਪਾਕਿਸਤਾਨ ਦਾ ਰਿਕਾਰਡ, ਮਲੇਸ਼ੀਆ ਨੂੰ ਹਰਾ ਕੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News