ਯੂਕ੍ਰੇਨ 'ਚ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲਾ, 30 ਤੋਂ ਵੱਧ ਲੋਕਾਂ ਦੀ ਮੌਤ, 100 ਤੋਂ ਵਧੇਰੇ ਜ਼ਖ਼ਮੀ

Friday, Apr 08, 2022 - 03:40 PM (IST)

ਚੇਰਨੀਹੀਵ/ਯੂਕ੍ਰੇਨ (ਏਜੰਸੀ)- ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਯੂਕ੍ਰੇਨ ਵਿਚ ਨਾਗਰਿਕਾਂ ਨੂੰ ਕੱਢਣ ਲਈ ਵਰਤੇ ਜਾ ਰਹੇ ਇਕ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲੇ ਵਿਚ 30 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ: Russia-Ukraine War: ਯੂਰਪੀ ਯੂਨੀਅਨ ਨੇ ਪੁਤਿਨ ਦੀਆਂ ਦੋਵੇਂ ਧੀਆਂ 'ਤੇ ਲਾਈਆਂ ਪਾਬੰਦੀਆਂ

ਯੂਕ੍ਰੇਨ ਦੇ ਰੇਲਵੇ ਪ੍ਰਮੁੱਖ ਓਲੇਕਸੈਂਡਰ ਕੈਮਿਸ਼ਿਨ ਨੇ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਦੱਸਿਆ ਕਿ ਇਹ ਹਮਲਾ ਸ਼ੁੱਕਰਵਾਰ ਨੂੰ ਡੋਨੇਟਸਕ ਖੇਤਰ ਦੇ ਕ੍ਰਾਮੇਟੋਰਸਕ ਸ਼ਹਿਰ 'ਚ ਹੋਇਆ। ਖੇਤਰੀ ਗਵਰਨਰ ਪਾਵਲੋ ਕਿਰੀਲੇਨਕੋ ਨੇ ਕਿਹਾ ਕਿ ਹਮਲੇ ਦੇ ਸਮੇਂ ਹਜ਼ਾਰਾਂ ਲੋਕ ਰੇਲਵੇ ਸਟੇਸ਼ਨ 'ਤੇ ਸਨ ਅਤੇ ਉਹ ਪੂਰਬੀ ਯੂਕ੍ਰੇਨ ਵਿੱਚ ਰੂਸੀ ਫ਼ੌਜੀ ਹਮਲੇ ਦੇ ਵਿਚਕਾਰ ਸੁਰੱਖਿਅਤ ਖੇਤਰਾਂ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ: US ਕਾਂਗਰੇਸ਼ਨਲ ਕਮੇਟੀ ਨੇ ਗ੍ਰੀਨ ਕਾਰਡ ਕੈਪ ਹਟਾਉਣ ਸਬੰਧੀ ਬਿੱਲ ਨੂੰ ਦਿੱਤੀ ਮਨਜ਼ੂਰੀ, ਭਾਰਤੀਆਂ ਨੂੰ ਹੋਵੇਗਾ ਲਾਭ

 


cherry

Content Editor

Related News