ਅਮਰੀਕਾ ''ਚ ਗੋਲੀਬਾਰੀ ਦੀ ਘਟਨਾ ''ਚ 3 ਪੁਲਸ ਅਧਿਕਾਰੀਆਂ ਦੀ ਮੌਤ, 5 ਹੋਰ ਜ਼ਖ਼ਮੀ

Saturday, Jul 02, 2022 - 04:48 PM (IST)

ਅਮਰੀਕਾ ''ਚ ਗੋਲੀਬਾਰੀ ਦੀ ਘਟਨਾ ''ਚ 3 ਪੁਲਸ ਅਧਿਕਾਰੀਆਂ ਦੀ ਮੌਤ, 5 ਹੋਰ ਜ਼ਖ਼ਮੀ

ਐਲਨ/ਅਮਰੀਕਾ (ਏਜੰਸੀ)- ਅਮਰੀਕਾ ਦੇ ਕੈਂਟਕੀ ਰਾਜ ਵਿੱਚ ਇੱਕ ਵਿਅਕਤੀ ਨੇ ਪੁਲਸ ਟੀਮ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ 3 ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਰਾਤ ਕੈਂਟਕੀ ਰਾਜ ਦੇ ਐਲਨ ਕਸਬੇ 'ਚ ਵਾਪਰੀ, ਜਿਸ ਤੋਂ ਬਾਅਦ ਪੁਲਸ ਨੇ 49 ਸਾਲਾ ਦੋਸ਼ੀ ਲਾਂਸ ਸਟੋਰਜ਼ ਨੂੰ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ: ਦੱਖਣੀ ਈਰਾਨ 'ਚ 6.3 ਤੀਬਰਤਾ ਦਾ ਭੂਚਾਲ, 5 ਮੌਤਾਂ, ਦਰਜ਼ਨਾਂ ਜ਼ਖ਼ਮੀ

ਪੁਲਸ ਟੀਮ ਵਾਰੰਟ ਦੇਣ ਲਈ ਉਸ ਦੇ ਘਰ ਗਈ ਸੀ। ਪੁਲਸ ਮੁਤਾਬਕ ਗੋਲੀਬਾਰੀ ਦੀ ਘਟਨਾ ਵਿੱਚ ਐਮਰਜੈਂਸੀ ਪ੍ਰਬੰਧਨ ਦਾ ਇੱਕ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ ਅਤੇ ਪੁਲਸ ਦਾ ਇੱਕ ਕੁੱਤਾ ਵੀ ਮਾਰਿਆ ਗਿਆ। ਫਲਾਇਡ ਕਾਊਂਟੀ ਦੇ ਸ਼ੈਰਿਫ ਜੌਨ ਹੰਟ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ 'ਚ 3 ਪੁਲਸ ਅਧਿਕਾਰੀ ਮਾਰੇ ਗਏ ਅਤੇ 5 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਵੈਨਿਸ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਹੁਣ ਦੇਣੀ ਪਵੇਗੀ ਐਂਟਰੀ ਫ਼ੀਸ

 


author

cherry

Content Editor

Related News