ਪਾਕਿਸਤਾਨ ''ਚ ਪੋਲੀਓ ਦੇ 3 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ 59 ਤੱਕ ਪੁੱਜੀ
Tuesday, Dec 03, 2024 - 10:12 AM (IST)
ਕਰਾਚੀ (ਯੂ. ਐੱਨ. ਆਈ.) : ਪਾਕਿਸਤਾਨ ਵਿਚ ਪੋਲੀਓ ਵਾਇਰਸ ਦੇ ਤਿੰਨ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਇਸ ਸਾਲ ਦੇਸ਼ ਭਰ ਵਿਚ ਪੋਲੀਓ ਦੇ ਕੁੱਲ ਮਾਮਲਿਆਂ ਦੀ ਗਿਣਤੀ 59 ਹੋ ਗਈ ਹੈ। ਨੈਸ਼ਨਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਈਓਸੀ) ਨੇ ਇਹ ਜਾਣਕਾਰੀ ਦਿੱਤੀ ਹੈ।
ਈਓਸੀ ਵੱਲੋਂ ਸੋਮਵਾਰ ਨੂੰ ਜਾਰੀ ਪੋਲੀਓ ਕੇਸਾਂ ਦੀ ਰਿਪੋਰਟ ਅਨੁਸਾਰ ਇਕ ਹਫ਼ਤਾ ਪਹਿਲਾਂ ਡੇਰਾ ਇਸਮਾਈਲ ਖ਼ਾਨ ਦੀ ਦਰਜ਼ੰਡਾ ਤਹਿਸੀਲ ਵਿਚ ਇਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ 27 ਮਹੀਨੇ ਦਾ ਬੱਚਾ ਪੋਲੀਓ ਤੋਂ ਪੀੜਤ ਪਾਇਆ ਗਿਆ ਸੀ। ਪੋਲੀਓ ਦੇ ਨਵੇਂ ਮਾਮਲੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ, ਕਰਾਚੀ ਦੇ ਕੇਮਾਰੀ ਜ਼ਿਲੇ ਅਤੇ ਕਸ਼ਮੋਰ ਵਿਚ ਪਾਏ ਗਏ ਹਨ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਸ ਸਾਲ ਬਲੋਚਿਸਤਾਨ ਵਿਚ 26, ਖੈਬਰ ਪਖਤੂਨਖਵਾ ਵਿਚ 16, ਸਿੰਧ ਵਿਚ 15 ਅਤੇ ਪੰਜਾਬ ਅਤੇ ਇਸਲਾਮਾਬਾਦ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ, ਇਹ ਬੀਮਾਰੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਨੇ ਨਾਕਾਫ਼ੀ ਪੋਲੀਓ ਵੈਕਸੀਨ ਪ੍ਰਾਪਤ ਕੀਤੀ ਹੈ ਜਾਂ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੋਲੀਓ ਡੋਜ਼ ਬਾਰੇ ਗਲਤ ਜਾਣਕਾਰੀ ਕਾਰਨ ਬਹੁਤ ਸਾਰੇ ਬੱਚੇ ਅਸੁਰੱਖਿਅਤ ਹਨ। ਵਰਤਮਾਨ ਵਿਚ ਉਹ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਅਤੇ ਵਾਇਰਸ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8