''ਮਿਨੀਸੋਟਾ ਮਸਜਿਦ ਧਮਾਕਾ'' ਮਾਮਲਾ, 3 ਦੋਸ਼ੀ ਗ੍ਰਿਫਤਾਰ

Wednesday, Mar 14, 2018 - 10:00 AM (IST)

''ਮਿਨੀਸੋਟਾ ਮਸਜਿਦ ਧਮਾਕਾ'' ਮਾਮਲਾ, 3 ਦੋਸ਼ੀ ਗ੍ਰਿਫਤਾਰ

ਵਾਸ਼ਿੰਗਟਨ— ਅਮਰੀਕਾ ਦੇ ਸੂਬੇ ਮਿਨੀਸੋਟਾ 'ਚ ਇਕ ਮਸਜਿਦ ਅਤੇ ਮਹਿਲਾ ਕਲੀਨਿਕ 'ਚ ਪਿਛਲੇ ਸਾਲ ਹੋਏ ਧਮਾਕੇ 'ਚ ਗ੍ਰਾਮੀਣ ਐਲਿਨੋਇਸ ਭਾਈਚਾਰੇ ਦੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਨੀਸੋਟਾ ਅਮਰੀਕੀ ਅਟਾਰਨੀ ਦਫਤਰ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਲੋਕਾਂ ਮਾਈਕਲ ਮੈਕਹੋਰਟਰ (29), ਜੋਈ ਮੋਰਿਸ (22) ਅਤੇ ਮਾਈਕਲ ਬੀ ਹੈਰੀ (47) 'ਤੇ ਮਿਨੀਸੋਟਾ ਦੇ ਬਲੂਮਿੰਗਟਨ ਸਥਿਤ ਦਰ-ਅਲ-ਫਾਰੂਕ ਇਸਲਾਮਕ ਕੇਂਦਰ 'ਤੇ ਪਿਛਲੀ 5 ਅਗਸਤ ਨੂੰ ਹੋਏ ਪਾਈਪ ਬੰਬ ਹਮਲੇ 'ਚ ਸ਼ਾਮਲ ਰਹਿਣ ਦਾ ਦੋਸ਼ ਹੈ। 
ਇਸ ਘਟਨਾ 'ਚ ਇਮਾਰਤ ਨੁਕਸਾਨੀ ਗਈ ਪਰ ਕੋਈ ਜ਼ਖਮੀ ਨਹੀਂ ਹੋਇਆ। ਦਰ ਅਲ-ਫਾਰੂਕ ਮਸਜਿਦ ਨੂੰ ਮੁੱਖ ਰੂਪ ਤੋਂ ਮਿਨੇਯਾਪੋਲਿਸ ਖੇਤਰ 'ਚ ਰਹਿ ਰਹੇ ਸੋਮਾਲੀ ਲੋਕ ਇਸਤੇਮਾਲ ਕਰਦੇ ਹਨ। ਸਭ ਤੋਂ ਤਾਜ਼ਾ ਜਨਗਣਨਾ ਮੁਤਾਬਕ,''ਅਮਰੀਕਾ 'ਚ ਸਭ ਤੋਂ ਵੱਡਾ ਸੋਮਾਲੀ ਭਾਈਚਾਰਾ ਮਿਨੀਸੋਟਾ 'ਚ ਨਿਵਾਸ ਕਰਦਾ ਹੈ। ਤਿੰਨਾਂ ਸ਼ੱਕੀਆਂ ਨੂੰ ਇਲਨੋਇਸ 'ਚ ਐੱਫ.ਬੀ.ਆਈ. ਏਜੰਟਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ 'ਤੇ ਮਸ਼ੀਨ ਗੰਨ ਰੱਖਣ ਦਾ ਵੀ ਦੋਸ਼ ਹੈ ਅਤੇ ਪਿਛਲੀ ਸੱਤ ਨਵੰਬਰ ਨੂੰ ਇਲਿਨੋਇਸ ਦੇ ਚੈਂਪੈਨ 'ਚ ਔਰਤਾਂ ਦੇ ਸਿਹਤ ਕੇਂਦਰ 'ਤੇ ਬੰਬ ਨਾਲ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਹਨ।


Related News