ਕੈਨੇਡਾ 'ਚ ਪੰਜਾਬੀਆਂ ਨੇ ਚਾੜ੍ਹਿਆ ਚੰਨ, 3 ਮਿਲੀਅਨ ਡਾਲਰ ਦੇ ਚੋਰੀ ਦੇ ਵਾਹਨਾਂ ਸਣੇ 3 ਗ੍ਰਿਫ਼ਤਾਰ
Thursday, Aug 17, 2023 - 01:21 PM (IST)
ਟੋਰਾਂਟੋ (ਰਾਜ ਗੋਗਨਾ)- ਓਨਟਾਰੀਓ ਦੀ ਪੁਲਸ ਨੇ ਬੀਤੇ ਦਿਨ ਜਾਂਚ ਦੌਰਾਨ 3 ਮਿਲੀਅਨ ਡਾਲਰ ਦੇ ਚੋਰੀ ਹੋਏ ਵਾਹਨਾਂ ਸਮੇਤ 3 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਯੌਰਕ ਓਨਟਾਰੀਓ ਦੇ ਖੇਤਰ ਵਿੱਚ ਚੋਰੀਆਂ ਕਰਨ ਵਾਲੇ ਗੈਂਗ ਨੂੰ ਖ਼ਤਮ ਕਰਨ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਹੁਣ ਲਗਭਗ 3 ਮਿਲੀਅਨ ਡਾਲਰ ਦੇ ਕਰੀਬ ਚੋਰੀ ਹੋਏ ਵਾਹਨ ਬਰਾਮਦ ਕੀਤੇ ਹਨ ਅਤੇ ਚੋਰਾਂ 'ਤੇ 80 ਤੋਂ ਵੱਧ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: ਸ਼ੂਗਰ, ਡਿਪਰੈਸ਼ਨ ਸਮੇਤ ਕਈ ਦਵਾਈਆਂ ਹੋਈਆਂ ਸਸਤੀਆਂ, ਸਰਕਾਰ ਨੇ ਤੈਅ ਕੀਤੀਆਂ ਨਵੀਆਂ ਕੀਮਤਾਂ
ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਰੀ ਇਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਚੋਰੀ ਹੋਏ ਵਾਹਨਾਂ ਦੀ ਜਾਂਚ ਮਈ ਮਹੀਨੇ ਵਿੱਚ ਸ਼ੁਰੂ ਹੋਈ ਸੀ ਅਤੇ ਇਸ ਮਾਮਲੇ ਵਿਚ ਪੰਜਾਬੀ ਮੂਲ ਦੇ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਖ਼ਿਲਾਫ਼ 8 ਸਰਚ ਵਾਰੰਟ ਕੱਢੇ ਗਏ ਸਨ। ਪੁਲਸ ਅਧਿਕਾਰੀਆਂ ਨੇ ਉਹਨਾਂ ਪਾਸੋਂ ਲਗਭਗ 30,000 ਡਾਲਰ ਦੀ ਨਕਦੀ ਦੇ ਨਾਲ-ਨਾਲ ਉਨ੍ਹਾਂ ਵੱਲੋਂ ਇਕ ਗੈਰਾਜ ਵਿਚ ਰੱਖੇ ਪੁਲਸ ਸਕੈਨਰ ਯੰਤਰ ਅਤੇ 100 ਤੋਂ ਵੱਧ ਦੇ ਕਰੀਬ ਮਾਸਟਰ ਚਾਬੀਆਂ ਵੀ ਜ਼ਬਤ ਕੀਤੀਆਂ ਹਨ। ਇਨ੍ਹਾਂ ਪੰਜਾਬੀਆਂ ਦੀ ਪਛਾਣ ਰਿਚਮੰਡ ਹਿੱਲ ਦੇ ਨਿਵਾਸੀ ਰਣਵੀਰ ਸੈਫੀ (24), ਕੁਲਜੀਤ ਸਿੰਘ ਸਿਵੀਆ (23) ਅਤੇ ਬਰੈਂਪਟਨ ਦੇ ਨਿਵਾਸੀ ਜਸਮਨ ਪੰਨੂ (21) ਸਾਲ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਤਿੰਨਾਂ ਸ਼ੱਕੀਆਂ 'ਤੇ ਕੁੱਲ 83 ਦੇ ਕਰੀਬ ਦੋਸ਼ ਆਇਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਝੱਲ ਰਹੇ ਹਿਮਾਚਲ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਵਧਾਇਆ ਮਦਦ ਦਾ ਹੱਥ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।