ਮੈਕਸੀਕੋ ਦੇ ਪਾਰਕ ''ਚ ਗੋਲੀਬਾਰੀ ਦੇ ਮਾਮਲੇ ''ਚ 3 ਲੋਕ ਗ੍ਰਿਫ਼ਤਾਰ

Monday, Mar 24, 2025 - 10:30 AM (IST)

ਮੈਕਸੀਕੋ ਦੇ ਪਾਰਕ ''ਚ ਗੋਲੀਬਾਰੀ ਦੇ ਮਾਮਲੇ ''ਚ 3 ਲੋਕ ਗ੍ਰਿਫ਼ਤਾਰ

ਲਾਸ ਕਰੂਸੇਸ (ਮੈਕਸੀਕੋ) (ਏਪੀ) : ਨਿਊ ਮੈਕਸੀਕੋ ਦੇ ਲਾਸ ਕਰੂਸੇਸ ਦੇ ਇੱਕ ਪਾਰਕ ਵਿੱਚ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ 20 ਸਾਲਾ ਵਿਅਕਤੀ ਅਤੇ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖਮੀ ਹੋ ਗਏ ਸਨ। ਲਾਸ ਕਰੂਸ ਅਧਿਕਾਰੀਆਂ ਦੇ ਇੱਕ ਬਿਆਨ ਮੁਤਾਬਕ, ਟੋਮਸ ਰਿਵਾਸ ਅਤੇ 17 ਸਾਲਾ ਨੂੰ ਸ਼ਨੀਵਾਰ ਸ਼ਾਮ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂਕਿ ਇੱਕ ਹੋਰ 17 ਸਾਲਾ ਦੇ ਨਾਬਾਲਗ ਨੂੰ ਐਤਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 118 ਕਰੋੜ 'ਚ ਵਿਕੀ ਭਾਰਤੀ ਚਿੱਤਰਕਾਰ ਦੀ ਇਹ ਖ਼ਾਸ ਪੇਂਟਿੰਗ, ਨਿਲਾਮੀ 'ਚ ਰਚਿਆ ਇਤਿਹਾਸ

ਪੁਲਸ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 10 ਵਜੇ ਯੰਗ ਪਾਰਕ 'ਚ ਗੋਲੀਬਾਰੀ ਉਸ ਸਮੇਂ ਹੋਈ, ਜਦੋਂ ਇਕ ਅਣਅਧਿਕਾਰਤ ਕਾਰ ਸ਼ੋਅ ਦੌਰਾਨ ਝਗੜਾ ਹੋ ਗਿਆ। ਇਸ ਸ਼ੋਅ 'ਚ ਕਰੀਬ 200 ਲੋਕ ਮੌਜੂਦ ਸਨ। 16 ਤੋਂ 36 ਸਾਲ ਦੀ ਉਮਰ ਦੇ ਕੁੱਲ 9 ਪੁਰਸ਼ ਅਤੇ 6 ਔਰਤਾਂ ਦਾ ਘਟਨਾ ਸਥਾਨ 'ਤੇ ਇਲਾਜ ਕੀਤਾ ਗਿਆ ਜਾਂ ਹਸਪਤਾਲ ਲਿਜਾਇਆ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਐਂਡਰਿਊ ਮੈਡ੍ਰਿਡ (16), ਜੇਸਨ ਗੋਮੇਜ਼ (18) ਅਤੇ ਡੋਮਿਨਿਕ ਐਸਟਰਾਡਾ (19) ਵਜੋਂ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News