ਚੀਨ ''ਚ ਕੋਰੋਨਾ ਵਾਇਰਸ ਕਾਰਨ 3000 ਤੋਂ ਵਧ ਲੋਕਾਂ ਦੀ ਮੌਤ

Thursday, Mar 05, 2020 - 11:54 AM (IST)

ਚੀਨ ''ਚ ਕੋਰੋਨਾ ਵਾਇਰਸ ਕਾਰਨ 3000 ਤੋਂ ਵਧ ਲੋਕਾਂ ਦੀ ਮੌਤ

ਬੀਜਿੰਗ— ਚੀਨ 'ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦਾ ਅੰਕੜਾ ਵਧ ਕੇ 3,012 ਹੋ ਗਿਆ ਜਦਕਿ ਬੁੱਧਵਾਰ ਤਕ 80,409 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਚੀਨ ਦੇ ਸਿਹਤ ਪ੍ਰਸ਼ਾਸਨ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ 139 ਨਵੇਂ ਮਾਮਲਿਆਂ ਦੀ ਪੁਸ਼ਟੀ ਦੀ ਖਬਰ ਮਿਲੀ ਹੈ। ਰਾਸ਼ਟਰੀ ਸਿਹਤ ਆਯੋਗ ਮੁਤਾਬਕ ਕੋਰੋਨਾ ਵਾਇਰਸ ਕਾਰਨ ਸਾਰੀਆਂ ਮੌਤਾਂ ਹੁਬੇਈ ਸੂਬੇ 'ਚ ਹੋਈਆਂ ਹਨ। ਬੁੱਧਵਾਰ ਤਕ 2,189 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਹੁਣ ਤਕ 52,045 ਲੋਕਾਂ ਨੂੰ ਇਲਾਜ ਮਗਰੋਂ ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ ਜਦਕਿ 25,352 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਵਿਭਾਗ ਨੇ ਕਿਹਾ ਕਿ 522 ਲੋਕਾਂ 'ਤੇ ਹੁਣ ਵੀ ਇਸ ਵਾਇਰਸ ਦਾ ਸ਼ੱਕ ਹੈ। ਬੁੱਧਵਾਰ ਨੂੰ ਝੇਜਿਆਂਗ ਸੂਬੇ 'ਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਂਗਕਾਂਗ 'ਚ 43, ਮਕਾਊ 'ਚ 9 ਅਤੇ ਤਾਇਵਾਨ 'ਚ 12 ਲੋਕਾਂ ਨੂੰ ਇਲਾਜ ਮਗਰੋਂ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਜਾ ਚੁੱਕੀ  ਹੈ।


Related News