ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਕਰਵਾਈ ਗਈ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ

Sunday, Oct 06, 2024 - 01:26 PM (IST)

ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਕਰਵਾਈ ਗਈ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ

ਨਿਊਯਾਰਕ (ਰਾਜ ਗੋਗਨਾ)-  ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬੰਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਅਮਰੀਕਾ ਵਿੱਚ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਹ ਚੈਂਪੀਅਨਸ਼ਿਪ ਯੂ.ਐਸ.ਏ. ਖਾਲਸਾਈ ਜਾਹੋ-ਜਲਾਲ ਨਾਲ "ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ" ਕੁਇਨਜ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਨਾਲ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਬੀਬੀਆਂ ਅਤੇ ਸਿੰਘਾਂ ਦੀ ਵੱਖ-ਵੱਖ ਉਮਰ ਵਰਗ ਵਿੱਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ।ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਪੱਬਾਂ ਭਾਰ ਹੋ ਕੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਾਰਾਜੋਈ ਕਰ ਰਹੀ ਹੈ।

ਦੂਜੀ ਨੈਸ਼ਨਲ ਗੱਤਕਾ  ਚੈਂਪੀਅਨਸ਼ਿਪ ਯੂ.ਐੈਸ.ਏ. ਵਿੱਚ ਜੇਤੂ ਟੀਮਾਂ ਤੇ ਖਿਡਾਰੀਆਂ ਅਤੇ ਸਮੂਹ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੰਬਧਕਾਂ ਵਲੋਂ ਉਚੇਚੀ ਵਧਾਈ ਦਿੱਤੀ ਗਈ। ਵਿਸਤਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਸ: ਕਲਵਿੰਦਰ ਸਿੰਘ ਕੈਲੀਫੋਰਨੀਆ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਇਸ ਸਾਲ ਦੇ ਨੈਸ਼ਨਲ ਗੱਤਕਾ ਮੁਕਾਬਲੇ ਪਹਿਲੇ ਸਿੱਖ ਰਾਜ ਨੂੰ ਸਥਾਪਤ ਕਰਨ ਵਾਲੇ ਜੰਗੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਕੀਤੇ ਗਏ ਸਨ। ਜਿਸ ਵਿੱਚ ਸਿੰਗਲ ਸੋਟੀ 

ਸਿੰਘਾਂ ਦੇ 21 ਸਾਲ ਵਰਗ ਦੇ ਮੁਕਾਬਲਿਆਂ ਦੌਰਾਨ ਕਰਨਸ਼ੇਰ ਸਿੰਘ ਪੈਨਸਲਵੇਨੀਆਂ ਪਹਿਲੇ, ਮਨਦੀਪ ਸਿੰਘ ਦੂਜੇ ਅਤੇ ਸਨਦੀਪ ਸਿੰਘ ਨਿਊਯਾਰਕ  ਗੱਤਕਾ ਅੇਸੋਸੀਏਸ਼ਨ ਨੇ ਤੀਜੇ ਸਥਾਨ ਲਈ ਜਿੱਤ ਦਰਜ ਕਰਵਾਈ ਗਈ।

ਬੀਬੀਆਂ ਦੇ 21 ਸਾਲ ਵਰਗ ਦੇ ਸਿੰਗਲ ਸੋਟੀ ਦੇ ਮੁਕਾਬਲਿਆ ਦੌਰਾਨ ਗੁਰਬਾਣੀ ਕੌਰ ਨਿਊਜਰਸੀ ਗੱਤਕਾ ਅੇਸੋਸੀਏਸ਼ਨ ਤੇ ਗੁਰਵਿੰਦਰ ਕੌਰ ਕੈਨਸਾਸ ਗੱਤਕਾ ਅੇਸੋਸੀਏਸ਼ਨ ਨੇ ਦੂਜੇ ਸਥਾਨ ਲਈ ਆਪਣੀ ਜਗ੍ਹਾਂ ਬਣਾਈ।

ਉਮਰ ਵਰਗ 17 ਸਾਲ ਸਿੰਘਾਂ ਦੇ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਭਾਗਬੀਰ ਸਿੰਘ, ਦੁਜਾ ਸਥਾਨ ਵੰਸ਼ਦੀਪ ਸਿੰਘ-ਅਕਾਲ ਗੱਤਕਾ ਗੁਰਮਤਿ ਗਰੁੱਪ ਨਿਊਯਾਰਕ ਅਤੇ ਤੀਜੇ ਸਥਾਨ ਲਈ ਅਰਮਾਨਜੋਤ ਸਿੰਘ- ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਜਿੱਤ ਦਰਜ ਕਰਵਾਈ।

ਉਮਰ ਵਰਗ 17 ਸਾਲ ਬੀਬੀਆਂ ਦੇ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਬੀਬੀ ਕੁਲਰਾਜਪ੍ਰੀਤ ਕੌਰ-ਕੈਨਸਸ ਗੱਤਕਾ ਅੇਸੋਸੀਏਸ਼ਨ ਦੂਜਾ ਸਥਾਨ ਬੀਬੀ ਏਕਮਪ੍ਰੀਤ ਸਿੰਘ- ਕਨੈਕਟੀਕੱਟ ਗੱਤਕਾ ਅੇਸੋਸੀਏਸ਼ਨ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ।

ਉਮਰ ਵਰਗ 14 ਸਾਲ ਬੀਬੀਆਂ ਦੇ ਗੱਤਕਾ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਜਿੱਥੇ ਗੁਰਕੀਰਤ ਕੌਰ ਕੈਨਸਸ ਗੱਤਕਾ ਅੇਸੋਸੀਏਸ਼ਨ, ਹਰਨਿੱਧ ਕੌਰ ਨਿਉਯਾਰਕ ਅਤੇ ਸੀਰਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਉੱਥੇ ਹੀ ਸਿੰਘਾਂ ਦੇ ਮੁਕਾਬਲੇ ਵਿੱਚ ਤੇਗਵੀਰ ਸਿੰਘ ਟੈਕਸਸ ਗੱਤਕਾ ਅੇਸੋਸੀਏਸ਼ਨ, ਦਿਲਰਾਜ ਸਿੰਘ ਅਤੇ ਗੁਰਨੂਰ ਸਿੰਘ ਨੇ ਜਿੱਤ ਦਰਜ ਕਰਵਾਈ।

PunjabKesari

ਜੱਜਮੈਂਟ ਅਤੇ ਰੈਫਰੀ ਕੌਸ਼ਲ ਦੀ ਅਗਵਾਈ ਸ. ਜਨਮਜੀਤ ਸਿੰਘ ਕੈਲਗਰੀ ਕੈਨੇਡਾ, ਬੀਬਾ ਗੁਰਪ੍ਰੀਤ ਕੌਰ ਟੈਕਸਸ, ਕੀਰਤਪਾਲ ਸਿੰਘ ਨਿਊਯਾਰਕ , ਹਰਭਜਨ ਸਿੰਘ ਨਾਰਥ ਕੈਰੋਲੀਨਾ, ਸ. ਸੁਜਾਨ ਸਿੰਘ ਸੀਨੀਅਰ ਰੈਫਰੀ ਅਮਰੀਕਾ, ਜਸਕੀਰਤ ਸਿੰਘ ਸੀਨੀਅਰ ਕੋਚ, ਭਾਈ ਗਗਨਦੀਪ ਸਿੰਘ ਅਖੰਡ ਕੀਰਤਨੀ ਜੱਥਾ ਅਤੇ ਟ੍ਰਸਟੀ ਸਿੱਖ ਕਲਚਰਲ ਸੋਸਾਇਟੀ, ਨਿਊਯਾਰਕ , ਭਾਈ ਦਲਬੀਰ ਸਿੰਘ ਅਖੰਡ ਕੀਰਤਨੀ ਜੱਥਾ, ਭਾਈ ਸਰਬਜੀਤ ਸਿੰਘ ਦਮਦਮੀ ਟਕਸਾਲ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਸਤਿੰਦਰਪਾਲ ਸਿੰਘ ਅਤੇ ਨਿਹੰਗ ਹਰਿੰਦਰ ਸਿੰਘ ਤੇ ਪ੍ਰਭਦੀਪ ਸਿੰਘ ਨਿਉਯਾਰਕ ਆਦਿ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸ. ਜਸ਼ਨਪ੍ਰੀਤ ਸਿੰਘ ਨੂੰ ਫੇਅਰ ਪਲੇ ਐਵਾਰਡ ਅਤੇ ਟੈਕਸਾਸ ਦੀ ਸਮੁੱਚੀ ਟੀਮ ਨੂੰ ਫੇਅਰ ਪਲੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਗਜੀਤ ਸਿੰਘ ਅਲਮੀਰਾ ਨਿਉਯਾਰਕ ਅਤੇ ਅਰਸ਼ਦੀਪ ਕੌਰ ਨਿਊਯਾਰਕ ਨੂੰ ਸਿੰਘ ਅਤੇ ਬੀਬੀਆਂ ਦੀ ਵੱਖ-ਵੱਖ ਕੈਟੀਗਰੀਆਂ ਵਿੱਚ ਐਮਰਜਿੰਗ ਪਲੇਅਰ ਐਵਾਰਡ ਲਈ ਚੁਣਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਡਾਕਟਰਾਂ ਲਈ 'Green Card' ਦੀ ਪ੍ਰਕਿਰਿਆ 'ਚ ਤੇਜ਼ੀ ਦੀ ਮੰਗ

ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਜਿੱਥੇ ਇਨਾਮਾਂ ਦੀ  ਵੰਡ ਕਲਵਿੰਦਰ ਸਿੰਘ ਕੈਲੀਫੋਰਨੀਆ, ਭਾਈ ਹਿੰਮਤ ਸਿੰਘ ਕੁਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਡਾ: ਹਰਪ੍ਰੀਤ  ਕੋਰ ਕੁਮੈਂਟਟੇਟਰ, ਬੀਬਾ ਸਰਬਜੀਤ ਕੌਰ ਵੈਸਚੈਸਟਰ ਕਾਉਂਟੀ, ਭਾਈ ਰਜਿੰਦਰ ਸਿੰਘ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ, ਕੁਲਵੰਤ ਸਿੰਘ ਮਿਆਣੀ ਸਿੱਖ ਕਲਚਰਲ ਸੋਸਾਇਟੀ, ਸਰਵਜੀਤ ਸਿੰਘ- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਦੀਪ ਸਿੰਘ ਭੱਟੀ ਵਲੋਂ ਬਾਬਾ ਨਿਧਾਨ ਸਿੰਘ ਕਲਚਰਲ ਸੋਸਾਇਟੀ, ਨਰਿੰਦਰ ਸਿੰਘ ਵਲੋਂ ਸ਼੍ਰੋਮਣੀ  ਅਕਾਲੀ ਦਲ (ਮਾਨ), ਭਾਈ ਹਿਰਦੈਪਾਲ ਸਿੰਘ, ਹਰਿਮੰਦਰ ਸਿੰਘ ਆਹਲੂਵਾਲੀਆ ਤੇ ਬਲਜੀਤ ਸਿੰਘ ਵਲੋਂਵਰਲਡ ਸਿੱਖ ਪਾਰਲੀਮੈਂਟ ਤੇ ਸਮੂਹ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਵਧਾਈ ਵੀ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News