ਈਰਾਨ ''ਚ 5.6 ਤੀਬਰਤਾ ਦਾ ਭੂਚਾਲ, 29 ਲੋਕ ਜ਼ਖਮੀ

Friday, Dec 06, 2024 - 09:52 AM (IST)

ਤਹਿਰਾਨ (ਆਈ.ਏ.ਐੱਨ.ਐੱਸ.)- ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਦੇ ਦੱਖਣ-ਪੱਛਮੀ ਸੂਬੇ ਖੁਜ਼ੇਸਤਾਨ 'ਚ 5.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਘੱਟੋ-ਘੱਟ 29 ਲੋਕ ਜ਼ਖਮੀ ਹੋ ਗਏ। ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਸਿਨਹੂਆ ਨਿਊਜ਼ ਏਜੰਸੀ ਨੇ ਫਾਰਸ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 7:32 'ਤੇ ਆਇਆ, ਜਿਸ ਦਾ ਕੇਂਦਰ ਹਾਫਟਕੇਲ ਕਾਉਂਟੀ ਵਿਚ ਸੀ। ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ, ਜਿਸ ਨੇ ਮਸਜਿਦ ਸੋਲੇਮੈਨ ਕਾਉਂਟੀ ਨੂੰ ਵੀ ਹਿਲਾ ਦਿੱਤਾ। ਭੂਚਾਲ ਦਾ ਪ੍ਰਭਾਵ ਸੂਬਾਈ ਰਾਜਧਾਨੀ ਅਹਵਾਜ ਵਿੱਚ ਵੀ ਮਹਿਸੂਸ ਕੀਤਾ ਗਿਆ। ਫਾਰਸ ਨੇ ਖੁਜ਼ੇਸਤਾਨ ਦੇ ਗਵਰਨਰ ਮੁਹੰਮਦ ਰਜ਼ਾ ਮਾਵਲੀਜ਼ਾਦੇਹ ਦੇ ਹਵਾਲੇ ਨਾਲ ਕਿਹਾ ਕਿ ਇਕ ਬੱਚੇ ਦੀ ਲੱਤ ਟੁੱਟ ਗਈ ਸੀ, ਨੂੰ ਛੱਡ ਕੇ ਸਾਰੇ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਛੱਡ ਹੁਣ ਇਸ ਦੇਸ਼ ਵੱਲ ਤੁਰ ਪਏ ਭਾਰਤੀ ਵਿਦਿਆਰਥੀ

ਮਾਵਲੀਜ਼ਾਦੇਹ ਨੇ ਦੱਸਿਆ ਕਿ ਭੂਚਾਲ ਕਾਰਨ ਮਸਜਿਦ ਸੁਲੇਮਾਨ ਦੀਆਂ 296 ਰਿਹਾਇਸ਼ੀ ਇਕਾਈਆਂ ਨੂੰ ਨੁਕਸਾਨ ਪਹੁੰਚਿਆ ਹੈ। ਫਾਰਸ ਮੁਤਾਬਕ 58 ਪੂਰੀ ਤਰ੍ਹਾਂ ਨਾਲ ਲੈਸ ਬਚਾਅ ਕਰਮਚਾਰੀਆਂ ਸਮੇਤ 12 ਬਚਾਅ ਟੀਮਾਂ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਭੇਜਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਖ ਭੂਚਾਲ ਤੋਂ ਬਾਅਦ ਖੁਜ਼ੇਸਤਾਨ ਵਿੱਚ 10 ਤੋਂ ਵੱਧ ਝਟਕੇ ਦਰਜ ਕੀਤੇ ਗਏ ਸਨ, ਜਿਸ ਵਿੱਚ ਸਭ ਤੋਂ ਵੱਡਾ 5.2 ਮਾਪਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News