ਚੀਨ ਅਤੇ ਮੰਗੋਲੀਆ ਦੀ ਸਰਹੱਦ ਤੋਂ ਮਿਲੇ ਕਈ ਸਾਲ ਪੁਰਾਣੇ 28 ਬੰਬ

Tuesday, Mar 19, 2019 - 02:14 PM (IST)

ਚੀਨ ਅਤੇ ਮੰਗੋਲੀਆ ਦੀ ਸਰਹੱਦ ਤੋਂ ਮਿਲੇ ਕਈ ਸਾਲ ਪੁਰਾਣੇ 28 ਬੰਬ

ਹੋਹੋਟ, (ਏਜੰਸੀ)— ਚੀਨ ਅਤੇ ਮੰਗੋਲੀਆ ਦੀ ਸਰਹੱਦ 'ਤੇ 28 ਬੰਬ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ 1939 'ਚ ਹੋਏ ਯੁੱਧ ਦੌਰਾਨ ਫੌਜ ਵਲੋਂ ਛੱਡਿਆ ਗਿਆ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਉੱਤਰੀ ਚੀਨ ਦੀ ਬਾਰਡਰ ਪੁਲਸ ਨੇ ਗਸ਼ਤ ਦੌਰਾਨ ਇਨਰ ਮੰਗੋਲੀਆ ਖੇਤਰ 'ਚ ਜੰਗ ਲੱਗੇ ਬੰਬ ਬਰਾਮਦ ਕੀਤੇ। ਇਹ ਬੰਬ 57 ਸੈਂਟੀ ਮੀਟਰ ਲੰਬੇ ਹਨ ਅਤੇ ਇਨ੍ਹਾਂ ਦਾ ਵਿਆਸ 14 ਸੈਂਟੀਮੀਟਰ ਹੈ।
ਇਨ੍ਹਾਂ ਬੰਬਾਂ ਨੂੰ ਨਸ਼ਟ ਕਰਨ ਲਈ ਭੇਜ ਦਿੱਤਾ ਗਿਆ ਹੈ। ਬੰਬ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬੰਬ 1939 'ਚ ਨੋਮੋਨਹਾਨ ਦੀ ਲੜਾਈ 'ਚ ਸ਼ਾਮਲ ਫੌਜੀਆਂ ਨੇ ਸਰਹੱਦ 'ਤੇ ਛੱਡੇ ਹੋਣਗੇ। ਸਥਾਨਕ ਪੇਂਡੂਆਂ ਅਤੇ ਪਸ਼ੂਆਂ ਕੋਲੋਂ ਗਲਤੀ 'ਚ ਇਨ੍ਹਾਂ ਨੂੰ ਛੇੜਿਆ ਜਾਂਦਾ ਤਾਂ ਧਮਾਕੇ ਹੋਣੇ ਸਨ ਅਤੇ ਕਾਫੀ ਨੁਕਸਾਨ ਹੋਣਾ ਸੀ। 
ਜ਼ਿਕਰਯੋਗ ਹੈ ਕਿ 2018 'ਚ ਵੀ ਇਸੇ ਇਲਾਕੇ 'ਚੋਂ ਸਰਹੱਦੀ ਪੁਲਸ ਨੂੰ 324 ਬੰਬ ਮਿਲੇ ਸਨ। ਨੋਮੋਨਹਾਨ ਦੀ ਲੜਾਈ 'ਚ ਸੋਵੀਅਤ ਸੰਘ ਅਤੇ ਮੰਗੋਲੀਆ ਗਣਰਾਜ ਦੀ ਫੌਜ ਨੇ ਜਾਪਾਨੀ ਫੌਜ ਨੂੰ ਹਰਾ ਦਿੱਤਾ ਸੀ। ਇਹ ਯੁੱਧ 135 ਦਿਨਾਂ ਤਕ ਚੱਲਿਆ ਸੀ ਅਤੇ ਇਸ 'ਚ ਦੋ ਲੱਖ ਤੋਂ ਵਧ ਫੌਜੀਆਂ ਨੇ ਹਿੱਸਾ ਲਿਆ ਸੀ। ਇਸ ਦੌਰਾਨ 60 ਹਜ਼ਾਰ ਤੋਂ ਵਧੇਰੇ ਫੌਜੀ ਜ਼ਖਮੀ ਹੋਏ ਸਨ।


Related News