ਮੰਗੋਲੀਆ ''ਚ ਵਧੇਰੇ ਸ਼ਰਾਬ ਦੀ ਵਰਤੋਂ ਕਾਰਨ 26 ਲੋਕਾਂ ਦੀ ਮੌਤ
Friday, Dec 27, 2019 - 01:57 PM (IST)

ਓਲਨ ਬਤੋਰ- ਮੰਗੋਲੀਆ ਦੀ ਰਾਜਧਾਨੀ ਓਲਾਨ ਬਤੋਰ ਵਿਚ ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਜ਼ਿਆਦਾ ਸ਼ਰਾਬ ਦੇ ਸੇਵਨ ਨਾਲ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਸ਼ਹਿਰੀ ਪੁਲਸ ਦੇ ਇਕ ਅਧਿਕਾਰੀ ਲਖਮਾ ਅੰਮਾਰੁਰਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਸੰਬਰ ਵਿਚ ਨਵੇਂ ਸਾਲ ਦੀਆਂ ਪਾਰਟੀਆਂ ਦੇ ਕਾਰਨ ਓਲਨ ਬਤੋਰ ਵਿਚ ਸ਼ਰਾਬ ਦੇ ਸੇਵਨ ਵਿਚ ਵਧੇਰੇ ਵਾਧਾ ਹੋਇਆ ਹੈ ਤੇ ਇਸ ਨੂੰ ਹੀ ਮੌਤਾਂ ਦਾ ਕਾਰਨ ਮੰਨਿਆ ਜਾ ਰਿਹਾ ਹੈ। ਮੰਗੋਲੀਆ ਵਿਚ ਦਸੰਬਰ ਵਿਚ ਕਈ ਜਨਤਕ ਤੇ ਨਿੱਜੀ ਸੰਸਥਾਨ ਨਵੇਂ ਸਾਲ ਦੇ ਸਵਾਗਤ ਲਈ ਰੈਸਤਰਾਂ, ਨਾਈਟ ਕਲੱਬ ਤੇ ਬਾਰ ਵਿਚ ਡਿਨਰ ਤੇ ਸ਼ਰਾਬ ਦੀਆਂ ਪਾਰਟੀਆਂ ਦਾ ਆਯੋਜਨ ਕਰਦੇ ਹਨ।