ਪਾਕਿਸਤਾਨ ''ਚ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਈ 25

11/21/2017 1:31:36 PM

ਇਸਲਾਮਾਬਾਦ— ਪਾਕਿਸਤਾਨ 'ਚ ਸੋਮਵਾਰ ਨੂੰ ਦੋ ਵੱਖ-ਵੱਖ ਸੜਕ ਦੁਰਘਟਨਾਵਾਂ 'ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਪਹਿਲੀ ਦੁਰਘਟਨਾ ਸਿੰਧ ਸੂਬੇ ਦੇ ਖੈਰਪੁਰ ਦੇ ਥੇਰੀ ਬਾਈਪਾਸ ਦੇ ਨੇੜੇ ਵਾਪਰੀ। ਕੋਲੇ ਨਾਲ ਭਰਿਆ ਟਰੱਕ ਯਾਤਰੀ ਵੈਨ 'ਤੇ ਡਿੱਗ ਗਿਆ, ਜਿਸ ਨਾਲ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ । ਦੁਰਘਟਨਾ ਦਾ ਮੁੱਖ ਕਾਰਨ ਧੁੰਦ ਅਤੇ ਡਰਾਈਵਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਵਾਹਨ ਖੈਰਪੁਰ ਦੇ ਸੁੱਕਰ ਜਾ ਰਿਹਾ ਸੀ, ਉਸੇ ਸਮੇਂ ਥੇਰੀ ਬਾਇਪਾਸ ਦੇ ਨੇੜੇ ਇਹ ਹਾਦਸਾ ਵਾਪਰਿਆ। ਵੈਨ 'ਚ ਸਵਾਰ ਸਾਰੇ ਯਾਤਰੀ ਮਜ਼ਦੂਰ ਸਨ। 
ਪੁਲਸ ਅਤੇ ਬਚਾਅ ਅਧਿਕਾਰੀਆਂ ਨੇ ਕਿਹਾ ਕਿ ਕੁੱਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਅਜਿਹੇ 'ਚ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਕੋਲੇ ਨਾਲ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਟਰੱਕ ਵੈਨ ਨੂੰ ਓਵਰਟੇਕ ਕਰਨ ਦੌਰਾਨ ਕੰਟਰੋਲ ਗੁਆ ਬੈਠਾ ਅਤੇ ਉਸ 'ਤੇ ਹੀ ਡਿੱਗ ਗਿਆ। ਵੈਨ ਸਿੰਧ 'ਚ ਰਾਣੀਪੁਰ ਦੇ ਸੁੱਕਰ  ਜਾ ਰਹੀ ਸੀ। 
ਦੂਜੀ ਘਟਨਾ 'ਚ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ 'ਚ ਕਾਰ ਖੱਡ 'ਚ ਡਿੱਗਣ ਨਾਲ ਇਕ ਹੀ ਪਰਿਵਾਰ ਦੇ 3 ਬੱਚਿਆਂ ਸਮੇਤ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਐਬਟਾਬਾਦ ਜ਼ਿਲੇ ਦੇ ਮਲਕੋਟ ਪਿੰਡ ਦੇ ਨੇੜੇ ਵਾਪਰੀ। ਪਾਕਿਸਤਾਨ 'ਚ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਖਰਾਬ ਸੜਕਾਂ ਤੇ ਗੱਡੀਆਂ ਦੀ ਤੇਜ਼ ਰਫਤਾਰ ਹੈ।


Related News