ਕੈਲੀਫੋਰਨੀਆ ਕਿਸ਼ਤੀ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਹੋਈ 25

09/03/2019 1:29:51 PM

ਕੈਲੀਫੋਰਨੀਆ— ਅਮਰੀਕਾ ਦੇ ਕੈਲੀਫੋਰਨੀਆ ਤਟ 'ਤੇ ਸਕੂਬਾ ਡਾਈਵਿੰਗ ਕਿਸ਼ਤੀ ਕਾਂਸਪੇਸ਼ਨ 'ਚ ਅੱਗ ਲੱਗਣ ਕਾਰਨ ਹੁਣ ਤਕ 25 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਅਜੇ ਵੀ 9 ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ। ਸਾਂਤਾ ਬਾਰਬਰਾ ਕਾਊਂਟੀ ਦੇ ਸ਼ੈਰਿਫ ਬਿੱਲ ਬ੍ਰਾਊਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ 'ਚ ਧੁੰਦ ਛਾਈ ਹੋਣ ਕਾਰਨ ਬਚਾਅ ਕਾਰਜ 'ਚ ਮੁਸ਼ਕਲਾਂ ਆਈਆਂ।

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸੋਮਵਾਰ ਤੜਕੇ 3.15 ਵਜੇ ਕਿਸ਼ਤੀ 'ਚ ਅੱਗ ਲੱਗੀ। ਉਸ ਸਮੇਂ ਕਰੂ ਦਲ ਦੇ 5 ਲੋਕ ਜਾਗ ਰਹੇ ਸਨ । ਉਨ੍ਹਾਂ ਨੇ ਪਾਣੀ 'ਚ ਛਾਲ ਮਾਰਕੇ ਜਾਨ ਬਚਾਈ। ਕਿਸ਼ਤੀ 'ਚ 39 ਲੋਕ ਸਵਾਰ ਸਨ। ਇਹ ਕਿਸ਼ਤੀ ਦੱਖਣੀ ਕੈਲੀਫੋਰਨੀਆ ਦੇ ਸਾਂਤਾ ਬਾਰਬਰਾ ਸਥਿਤ ਸਾਂਤਾ ਕਰੂਜ਼ ਟਾਪੂ ਦੇ ਨੇੜੇ ਸੈਲਾਨੀਆਂ ਨੂੰ ਸਕੂਬਾ ਡਾਈਵਿੰਗ ਕਰਾਉਣ ਗਈ ਸੀ। ਅਜੇ ਤਕ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਜਾਂਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਆਕਸੀਜਨ ਜਾਂ ਪ੍ਰੋਪੇਨ ਦੇ ਟੈਂਕਾਂ 'ਚ ਧਮਾਕਾ ਹੋਇਆ ਹੋਵੇਗਾ।


Related News