ਕੈਨੇਡਾ 'ਚ ਭੋਜਨ ਸੰਕਟ, ਬੱਚਿਆਂ ਦਾ ਢਿੱਡ ਭਰਨ ਲਈ 25% ਮਾਪੇ ਭੁੱਖੇ ਰਹਿਣ ਲਈ ਮਜਬੂਰ

Friday, Nov 22, 2024 - 12:01 PM (IST)

ਕੈਨੇਡਾ 'ਚ ਭੋਜਨ ਸੰਕਟ, ਬੱਚਿਆਂ ਦਾ ਢਿੱਡ ਭਰਨ ਲਈ 25% ਮਾਪੇ ਭੁੱਖੇ ਰਹਿਣ ਲਈ ਮਜਬੂਰ

ਓਟਾਵਾ: ਜਸਟਿਨ ਟਰੂਡੋ ਦੇ ਸ਼ਾਸਨ ਵਿੱਚ ਕੈਨੇਡਾ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਹ ਸੰਕਟ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਵਿੱਚ ਰਹਿੰਦੇ 25% ਮਾਪੇ ਆਪਣੇ ਬੱਚਿਆਂ ਨੂੰ ਲੋੜੀਂਦਾ ਭੋਜਨ ਮੁਹੱਈਆ ਕਰਵਾਉਣ ਲਈ ਆਪਣੇ ਭੋਜਨ 'ਚ ਕਟੌਤੀ ਕਰ ਰਹੇ ਹਨ। ਇੱਕ ਸੰਸਥਾ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡੀਅਨ ਹਾਊਸਿੰਗ, ਨੌਕਰੀਆਂ ਅਤੇ ਮਹਿੰਗਾਈ ਦੇ ਮਾਮਲੇ ਵਿੱਚ ਸਭ ਤੋਂ ਖਰਾਬ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਚਾਰ ਵਿੱਚੋਂ ਇੱਕ ਮਾਤਾ-ਪਿਤਾ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਖੁਆਉਣ ਲਈ ਖ਼ੁਦ ਭੁੱਖੇ ਰਹਿ ਰਹੇ ਹਨ।

ਖਰਚਿਆਂ ਵਿੱਚ ਕਟੌਤੀ 

ਗੈਰ-ਲਾਭਕਾਰੀ ਸੰਗਠਨ ਸਾਲਵੇਸ਼ਨ ਆਰਮੀ ਨੇ 21 ਨਵੰਬਰ ਨੂੰ ਆਪਣੀ ਰਿਪੋਰਟ ਜਾਰੀ ਕੀਤੀ। ਇਸ ਮੁਤਾਬਕ 90 ਫ਼ੀਸਦੀ ਤੋਂ ਵੱਧ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਤਰਜੀਹਾਂ ਲਈ ਪੈਸੇ ਬਚਾਉਣ ਲਈ ਕਰਿਆਨੇ 'ਤੇ ਖਰਚ ਘੱਟ ਕੀਤਾ ਹੈ। ਇਹ ਰਿਪੋਰਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਕੈਨੇਡਾ 'ਚ ਲੋਕਾਂ ਦੀ ਖਰੀਦ ਸ਼ਕਤੀ ਘੱਟ ਗਈ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ ਟਰੂਡੋ ਸਰਕਾਰ ਵੱਲੋਂ ਕੁਝ ਜ਼ਰੂਰੀ ਵਸਤਾਂ 'ਤੇ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) 'ਚ ਛੋਟ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਰਿਪੋਰਟ ਅਨੁਸਾਰ ਸਰਵੇਖਣ ਕੀਤੇ ਗਏ 24% ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਭੋਜਨ ਦੇਣ ਲਈ ਆਪਣੇ ਭੋਜਨ ਦੀ ਖਪਤ ਨੂੰ ਘਟਾ ਦਿੱਤਾ ਹੈ। 90% ਤੋਂ ਵੱਧ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਲੋੜਾਂ ਲਈ ਕਰਿਆਨੇ ਦੇ ਬਿੱਲਾਂ 'ਤੇ ਕਟੌਤੀ ਕੀਤੀ ਹੈ। ਬਹੁਤ ਸਾਰੇ ਲੋਕ ਘੱਟ ਪੌਸ਼ਟਿਕ ਭੋਜਨ ਖਰੀਦ ਰਹੇ ਹਨ ਕਿਉਂਕਿ ਇਹ ਸਸਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : Canada ਸਰਕਾਰ ਦਾ ਯੂ-ਟਰਨ,  ਭਾਰਤ ਜਾਣ ਵਾਲੇ ਲੋਕਾਂ 'ਤੇ ਲਾਗੂ ਨਿਯਮ ਹਟਾਇਆ

ਲੋਕਾਂ ਲਈ ਗੁਜਾਰਾ ਕਰਨਾ ਹੋਇਆ ਔਖਾ

ਇਹ ਰਿਪੋਰਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਕੈਨੇਡਾ 'ਚ ਫੂਡ ਬੈਂਕਾਂ 'ਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਿੱਚੋਂ ਕੁਝ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹੋ ਸਕਦੇ ਹਨ। ਦੇਸ਼ ਦੇ ਬਹੁਤ ਸਾਰੇ ਲੋਕਾਂ ਲਈ ਜ਼ਰੂਰੀ ਵਸਤੂਆਂ ਨਾਲ ਸਮਝੌਤਾ ਕੀਤੇ ਬਿਨਾਂ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਇਹ ਰਿਪੋਰਟ ਜਸਟਿਨ ਟਰੂਡੋ ਲਈ ਬੁਰੀ ਖ਼ਬਰ ਹੈ। ਖਾਸ ਕਰਕੇ ਜਦੋਂ ਕੈਨੇਡਾ ਵਿੱਚ ਇੱਕ ਸਾਲ ਦੇ ਅੰਦਰ ਚੋਣਾਂ ਹੋਣ ਜਾ ਰਹੀਆਂ ਹਨ। ਕੈਨੇਡੀਅਨ ਮੀਡੀਆ ਆਉਟਲੈਟ ਸੀ.ਬੀ.ਸੀ ਦੀ ਇੱਕ ਰਿਪੋਰਟ ਅਨੁਸਾਰ ਮਾਪਿਆਂ ਨੂੰ ਰਹਿਣ-ਸਹਿਣ ਦੇ ਖਰਚਿਆਂ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲਵੇਸ਼ਨ ਆਰਮੀ ਦੇ ਬੁਲਾਰੇ ਜੌਹਨ ਮਰੇ ਨੇ ਕਿਹਾ, "ਅਸਲੀਅਤ ਇਹ ਹੈ ਕਿ ਬਹੁਤ ਸਾਰੇ ਕੈਨੇਡੀਅਨਾਂ ਨੂੰ ਆਪਣੇ ਲਈ ਅਤੇ ਸਭ ਤੋਂ ਮਹੱਤਵਪੂਰਨ ਆਪਣੇ ਬੱਚਿਆਂ ਲਈ ਆਪਣੀਆਂ ਰੋਜ਼ਾਨਾ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ।" ਇਹ ਦੇਸ਼ ਵਿੱਚ ਇੱਕ ਵੱਡੇ ਸੰਕਟ ਦਾ ਸੰਕੇਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News