ਪੇਰੂ : ਖੱਡ ''ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਦਰਦਨਾਕ ਮੌਤ
09/19/2023 12:44:03 PM

ਲੀਮਾ (ਆਈ.ਏ.ਐੱਨ.ਐੱਸ.): ਪੇਰੂ ਦੇ ਹੁਆਨਕਵੇਲਿਕਾ ਖੇਤਰ 'ਚ ਯਾਤਰੀਆਂ ਨਾਲ ਭਰੀ ਇਕ ਬੱਸ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਕੁਝ ਨਾਬਾਲਗ ਵੀ ਸ਼ਾਮਲ ਹਨ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਨੂੰ ਲੋਕਲ ਸਮੇਂ ਅਨੁਸਾਰ ਲਗਭਗ 1:30 ਵਜੇ ਚੁਰਕੰਪਾ ਪ੍ਰਾਂਤ ਦੇ ਪਹਾੜੀ ਇਲਾਕੇ 'ਚ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ 29 ਸਾਲਾ ਪੰਜਾਬੀ ਗੱਭਰੂ ਗਗਨਦੀਪ ਸਿੰਘ ਸੰਧੂ ਦਾ ਗੋਲੀਆਂ ਮਾਰ ਕੇ ਕਤਲ
ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਨਿਊਜ਼ ਪ੍ਰਸਾਰਕ ਰੇਡੀਓ ਪ੍ਰੋਗਰਾਮਸ ਡੇਲ ਪੇਰੂ ਨੇ ਚੂਰਕੈਂਪਾ ਏਕੀਕ੍ਰਿਤ ਹੈਲਥ ਨੈਟਵਰਕ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੀੜਤਾਂ ਵਿੱਚ ਨਾਬਾਲਗ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਹੁਆਨਕਾਯੋ, ਪੰਪਾਸ ਅਤੇ ਅਯਾਕੁਚੋ ਦੇ ਕਸਬਿਆਂ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਐਂਕੋ ਦੇ ਜ਼ਿਲ੍ਹਾ ਮੇਅਰ ਮੈਨੁਅਲ ਜ਼ੇਵਾਲੋਸ ਨੇ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਇਲਾਕੇ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਸੜਕ ਘੱਟੋ-ਘੱਟ ਇੱਕ ਮਹੀਨੇ ਤੋਂ ਖ਼ਰਾਬ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ
ਕਲਿੱਕ ਕਰੋ For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।