ਜਾਰਜ ਫਲਾਇਡ ਦੇ ਸਮਰਥਨ ''ਚ ਲੰਡਨ ''ਚ ਵਿਰੋਧ ਪ੍ਰਦਰਸ਼ਨ, ਹੁਣ ਤੱਕ 23 ਪੁਲਸ ਅਧਿਕਾਰੀ ਜ਼ਖਮੀ

Sunday, Jun 07, 2020 - 09:01 AM (IST)

ਜਾਰਜ ਫਲਾਇਡ ਦੇ ਸਮਰਥਨ ''ਚ ਲੰਡਨ ''ਚ ਵਿਰੋਧ ਪ੍ਰਦਰਸ਼ਨ, ਹੁਣ ਤੱਕ 23 ਪੁਲਸ ਅਧਿਕਾਰੀ ਜ਼ਖਮੀ

ਲੰਡਨ- ਅਮਰੀਕੀ ਪੁਲਸ ਹਿਰਾਸਤ ਵਿਚ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਲੰਡਨ ਵਿਚ ਕੁੱਝ ਦਿਨਾਂ ਤੋਂ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚ ਹੁਣ ਤੱਕ ਘੱਟ ਤੋਂ ਘੱਟ 23 ਪੁਲਸ ਅਧਿਕਾਰੀ ਜ਼ਖਮੀ ਹੋ ਚੁੱਕੇ ਹਨ। ਇਹ ਲੋਕ ਨਸਲਵਾਦ ਅਤੇ ਪੁਲਸ ਦੇ ਤਸ਼ੱਦਦ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। 

ਪੁਲਸ ਸੁਪਰਡੈਂਟ ਜੋਅ ਐਡਵਰਜ਼ ਨੇ ਦੱਸਿਆ ਕਿ ਇਸ ਦੌਰਾਨ ਤਕਰੀਬਨ 23 ਪੁਲਸ ਅਧਿਕਾਰੀ ਜ਼ਖਮੀ ਹੋਏ। ਸ਼ਨੀਵਾਰ ਨੂੰ ਸੈਂਟਰਲ ਲੰਡਨ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਦਕਿ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਲੋਕਾਂ ਨੂੰ ਭੀੜ ਵਿਚ ਇਕੱਠਾ ਹੋਣ ਲਈ ਮਨ੍ਹਾ ਕੀਤਾ ਹੈ। ਪੁਲਸ ਸੁਪਰਡੈਂਟ ਜੋਅ ਐਡਵਰਜ਼ ਨੇ ਲੰਡਨ ਮੈਟਰੋਪੋਲੀਟਨ ਪੁਲਸ ਦੀ ਵੈੱਬਸਾਈਟ 'ਤੇ ਕਿਹਾ, "ਅਸੀਂ ਲੋਕਾਂ ਦੇ ਜਨੂੰਨ ਨੂੰ ਸਮਝਦੇ ਹਾਂ। ਉਹ ਬਾਹਰ ਆਉਣ ਤੇ ਆਪਣੀ ਆਵਾਜ਼ ਸੁਣਾਉਣ। ਇੱਥੇ ਪ੍ਰਦਰਸ਼ਨਕਾਰੀਆਂ ਨੇ ਵੱਡੇ ਪੈਮਾਨੇ 'ਤੇ ਬਿਨਾ ਕਿਸੇ ਘਟਨਾ ਦੇ ਪ੍ਰਦਰਸ਼ਨ ਕੀਤਾ ਪਰ ਉੱਥੇ ਹੀ ਇਕ ਛੋਟਾ ਸਮੂਹ ਵੀ ਸੀ, ਜਿਸ ਨੇ ਪੁਲਸ ਨਾਲ ਹਿੰਸਾ ਕੀਤੀ। ਪਿਛਲੇ ਕੁਝ ਦਿਨਾਂ ਵਿਚ ਆਪਣੇ ਕੰਮ ਦੌਰਾਨ ਤਕਰੀਬਨ 23 ਪੁਲਸ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਅਤੇ ਜੋ ਪੂਰੀ ਤਰ੍ਹਾਂ ਅਸਵਿਕਾਰਯੋਗ ਹੈ।" 

ਐਡਵਰਜ਼ ਮੁਤਾਬਕ ਨਸਲੀ ਹਿੰਸਾ ਕਰ ਰਹੇ 14 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦੱਸ ਦਈਏ ਕਿ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਕੈਨੇਡਾ, ਇਟਲੀ, ਆਸਟ੍ਰੇਲੀਆ, ਜਰਮਨੀ ਸਣੇ ਕਈ ਦੇਸ਼ਾਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕਾ ਵਿਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੇਸ਼ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਚੁੱਕਾ ਹੈ। 


author

Lalita Mam

Content Editor

Related News