ਮਿਆਂਮਾਰ 'ਚ ਫੌਜ ਖਿਲਾਫ ਮੈਦਾਨ 'ਚ ਉਤਰੀ 22 ਸਾਲਾਂ 'ਬਿਊਟੀ ਕੁਇਨ', ਦੁਨੀਆ ਨੂੰ ਕੀਤੀ ਇਹ ਅਪੀਲ
Thursday, Apr 08, 2021 - 01:41 AM (IST)
ਮਿਆਂਮਾ - ਮਿਆਂਮਾਰ ਵਿਚ ਤਖਤਾਪਲਟ ਖਿਲਾਫ ਚੱਲ ਰਿਹਾ ਵਿਧ੍ਰੋਹ ਸੋਮਵਾਰ ਮੰਗਲਵਾਰ 66ਵੇਂ ਦਿਨ ਵਿਚ ਜਾਰੀ ਰਿਹਾ। ਫੌਜ ਦਮਨ ਕਰਨ ਲਈ ਲੋਕਾਂ ਨੂੰ ਗੋਲੀਆਂ ਨਾਲ ਭੁੰਨਦੀ ਨਜ਼ਰ ਆ ਰਹੀ ਹੈ। ਹੁਣ ਤੱਕ 550 ਤੋਂ ਵਧ ਲੋਕ ਮਾਰੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਲੋਕ ਝੁਕ ਨਹੀਂ ਰਹੇ ਹਨ। ਵਿਰੋਧ ਦਾ ਚਿਹਰਾ ਰਹੀ 16 ਸਾਲ ਦੀ ਕੁੜੀ ਨੂੰ ਵੀ ਫੌਜ ਨੇ ਮਾਰ ਦਿੱਤਾ।
ਇਹ ਵੀ ਪੜੋ - ਪਾਕਿਸਤਾਨੀ ਫੌਜ ਦਾ ਉਡਾਇਆ ਮਜ਼ਾਕ ਤਾਂ ਜਾਣਾ ਪੈ ਸਕਦੇ ਇੰਨੇ ਸਾਲ ਲਈ ਜੇਲ ਤੇ ਦੇਣੇ ਹੋਣਗੇ 5 ਲੱਖ ਰੁਪਏ
ਦੂਜਾ ਚਿਹਰਾ ਰਹੀ ਨਨ ਨੇ ਅੜ੍ਹ ਕੇ ਕਿਹਾ ਕਿ ਜਾਂ ਤਾਂ ਕੱਤਲੇਆਮ ਕਰਨਾ ਬੰਦ ਕਰੋ ਜਾਂ ਮੈਨੂੰ ਮਾਰ ਦਿਓ। ਹੁਣ ਇਸ ਪ੍ਰਦਰਸ਼ਨ ਵਿਚ ਨਵਾਂ ਚਿਹਰਾ ਬਣ ਕੇ ਉਭਰੀ ਮਿਆਂਮਾਰ ਦੀ ਬਿਊਟੀ ਕੁਇਨ ਹੈਨ ਲੇ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਸ਼ਨੀਵਾਰ ਨੂੰ ਗ੍ਰੈਂਡ ਇੰਟਰਨੈਸ਼ਨਲ ਬਿਊਟੀ ਪੀਜੈਂਟ ਦਾ ਆਯੋਜਨ ਹੋਇਆ ਸੀ। ਇਸ ਵਿਚ ਮਿਸ ਗ੍ਰੈਂਡ ਮਿਆਂਮਾਰ 22 ਸਾਲ ਦੀ ਹੈਨ ਲੇ ਨੇ ਦੇਸ਼ ਦੀ ਮਦਦ ਕਰਨ ਦੀ ਅਪੀਲ ਕੀਤੀ।
ਇਹ ਵੀ ਪੜੋ - ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ 'ਚ ਹੋਈ ਸ਼ਾਮਲ
ਲੇ ਨੇ ਆਖਿਆ ਕਿ ਅੱਜ ਜਦ ਮੈਂ ਇਸ ਸਟੇਜ 'ਤੇ ਹਾਂ ਤਾਂ ਮੇਰੇ ਦੇਸ਼ ਮਿਆਂਮਾਰ ਵਿਚ ਲੋਕਾਂ ਨੂੰ ਮੌਤ ਹਵਾਲੇ ਕੀਤਾ ਜਾ ਰਿਹਾ ਹੈ। ਮੈਨੂੰ ਜਾਨ ਗੁਆਉਣ ਵਾਲਿਆਂ ਲਈ ਦੁੱਖ ਹੈ। ਲੇ ਬੋਲਦੀ ਬੋਲਦੀ ਰੋ ਪਈ। ਉਨ੍ਹਾਂ ਆਖਿਆ ਕਿ ਹਰ ਕੋਈ ਆਪਣੇ ਮੁਲਕ ਵਿਚ ਖੁਸ਼ਹਾਲੀ, ਤਰੱਕੀ ਅਤੇ ਸ਼ਾਂਤੀਪੂਰਣ ਚੌਗਿਰਦਾ ਚਾਹੁੰਦਾ ਹੈ ਪਰ ਸੱਤਾ ਵਿਚ ਰਾਜ ਕਰਨ ਲਈ ਨੇਤਾਵਾਂ ਨੂੰ ਆਪਣੀ ਸ਼ਕਤੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਲੀਜ਼ ਮਿਆਂਮਾਰ ਦੀ ਮਦਦ ਕਰੋ। ਸਾਨੂੰ ਤੁਰੰਤ ਅੰਤਰਰਾਸ਼ਟਰੀ ਮਦਦ ਦੀ ਜ਼ਰੂਰਤ ਹੈ।
ਇਹ ਵੀ ਪੜੋ - ਪਾਕਿ 'ਚ ਆਪਣੀ 'ਟੁੱਟੀ ਹੱਡੀ' ਜੁੜਾ ਰਹੇ 'ਸ਼ਾਹਰੁਖ ਖਾਨ', ਲੋਕ ਕਰ ਰਹੇ ਟ੍ਰੋਲ