22 ਅਮਰੀਕੀ ਸੂਬਿਆਂ ਨੇ ਜਨਮ ਅਧਿਕਾਰ ਨਾਗਰਿਕਤਾ ''ਤੇ ਟਰੰਪ ਦੇ ਫ਼ੈਸਲੇ ਵਿਰੁੱਧ ਕੀਤਾ ਮੁਕੱਦਮਾ
Wednesday, Jan 22, 2025 - 04:10 PM (IST)
ਵਾਸ਼ਿੰਗਟਨ (ਏਪੀ)- ਅਮਰੀਕਾ ਦੇ 22 ਸੂਬਿਆਂ ਦੇ ਅਟਾਰਨੀ ਜਨਰਲ (ਸੀਨੀਅਰ ਕਾਨੂੰਨੀ ਅਧਿਕਾਰੀ) ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਆਦੇਸ਼ ਵਿਰੁੱਧ ਮੁਕੱਦਮਾ ਦਾਇਰ ਕੀਤਾ ਜਿਸ ਦੇ ਤਹਿਤ ਜਨਮ ਲੈਮ 'ਤੇ ਕਿਸੇ ਵੀ ਵਿਅਕਤੀ ਨੂੰ ਖ਼ੁਦ ਹੀ ਨਾਗਰਿਕਤਾ ਮਿਲ ਜਾਣ ਦੇ 100 ਸਾਲ ਪੁਰਾਣੇ ਇਮੀਗ੍ਰੇਸ਼ਨ ਨਿਯਮ ਨੂੰ ਖ਼ਤਮ ਕਰਨ ਲਈ ਕਦਮ ਚੁੱਕਿਆ ਗਿਆ ਹੈ। ਇਸ ਨਿਯਮ ਤਹਿਤ ਜੇਕਰ ਕੋਈ ਵਿਅਕਤੀ ਅਮਰੀਕਾ ਵਿੱਚ ਪੈਦਾ ਹੋਇਆ ਹੈ, ਤਾਂ ਉਸਨੂੰ ਜਨਮ ਦੇ ਆਧਾਰ 'ਤੇ ਅਮਰੀਕੀ ਨਾਗਰਿਕਤਾ ਮਿਲ ਜਾਂਦੀ ਸੀ, ਭਾਵੇਂ ਉਸਦੇ ਮਾਤਾ-ਪਿਤਾ ਕਿਸੇ ਹੋਰ ਦੇਸ਼ ਤੋਂ ਹੋਣ।
ਸੋਮਵਾਰ ਨੂੰ ਜਾਰੀ ਕੀਤਾ ਗਿਆ ਟਰੰਪ ਦਾ ਲਗਭਗ 700 ਸ਼ਬਦਾਂ ਦਾ ਕਾਰਜਕਾਰੀ ਆਦੇਸ਼ ਉਸ ਦੇ ਆਪਣੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਹੈ। ਪਰ ਇਹ ਪੱਕਾ ਨਹੀਂ ਹੈ ਕਿ ਟਰੰਪ ਦਾ ਇਹ ਕਦਮ ਸਫਲ ਹੋਵੇਗਾ ਜਾਂ ਨਹੀਂ, ਕਿਉਂਕਿ ਰਾਸ਼ਟਰਪਤੀ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਨਾਗਰਿਕਤਾ ਦੇ ਸੰਵਿਧਾਨਕ ਅਧਿਕਾਰ ਨੂੰ ਲੈ ਕੇ ਕਾਨੂੰਨੀ ਲੜਾਈ ਲੰਬੀ ਹੋਣ ਵਾਲੀ ਹੈ। ਡੈਮੋਕ੍ਰੇਟਿਕ ਅਟਾਰਨੀ ਜਨਰਲ ਅਤੇ ਪ੍ਰਵਾਸੀ ਅਧਿਕਾਰਾਂ ਦੇ ਸਮਰਥਕ ਕਹਿੰਦੇ ਹਨ ਕਿ ਜਨਮਜਾਤ ਨਾਗਰਿਕਤਾ ਨੂੰ ਲੈ ਕੇ ਸਥਾਿਪਤ ਕਾਨੂੰਨ ਹੈ ਅਤੇ ਜਦੋਂ ਕਿ ਰਾਸ਼ਟਰਪਤੀਆਂ ਕੋਲ ਵਿਆਪਕ ਸ਼ਕਤੀਆਂ ਹੁੰਦੀਆਂ ਹਨ, ਉਹ ਰਾਜਾ ਨਹੀਂ ਹੁੰਦੇ। ਨਿਊ ਜਰਸੀ ਦੇ ਅਟਾਰਨੀ ਜਨਰਲ ਮੈਟ ਪਲੈਟਕਿਨ ਨੇ ਕਿਹਾ ਕਿ ਰਾਸ਼ਟਰਪਤੀ ਆਪਣੇ ਹੁਕਮ ਰਾਹੀਂ ਇਸ ਪ੍ਰਣਾਲੀ ਨੂੰ ਖ਼ਤਮ ਨਹੀਂ ਕਰ ਸਕਦੇ।
ਪੜ੍ਹੋ ਇਹ ਅਹਿਮ ਖ਼ਬਰ-ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਦਾ ਭਾਰਤੀ-ਅਮਰੀਕੀ ਸਾਂਸਦਾਂ ਵੱਲੋਂ ਵਿਰੋਧ
ਵ੍ਹਾਈਟ ਹਾਊਸ (ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਦਫ਼ਤਰ) ਨੇ ਕਿਹਾ ਕਿ ਉਹ ਅਦਾਲਤ ਵਿੱਚ ਸੂਬਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਇਹ ਮੁਕੱਦਮੇ "ਖੱਬੇ-ਪੰਥੀਆਂ ਦੁਆਰਾ ਕੀਤੀ ਗਈ ਪ੍ਰਤੀਕਿਰਿਆ ਤੋਂ ਵੱਧ ਕੁਝ ਨਹੀਂ" ਸਨ। ਵ੍ਹਾਈਟ ਹਾਊਸ ਦੇ ਡਿਪਟੀ ਪ੍ਰੈਸ ਸਕੱਤਰ ਹੈਰੀਸਨ ਫੀਲਡਸ ਨੇ ਕਿਹਾ, "ਕੱਟੜਪੰਥੀ ਖੱਬੇ-ਪੱਖੀ ਲਹਿਰ ਦੇ ਵਿਰੁੱਧ ਜਾ ਸਕਦੇ ਹਨ ਅਤੇ ਲੋਕਾਂ ਦੀ ਭਾਰੀ ਇੱਛਾ ਨੂੰ ਰੱਦ ਕਰਨਾ ਚੁਣ ਸਕਦੇ ਹਨ ਜਾਂ ਉਹ ਅਜਿਹਾ ਕਰਨ ਲਈ ਰਾਸ਼ਟਰਪਤੀ ਟਰੰਪ ਨਾਲ ਕੰਮ ਕਰ ਸਕਦੇ ਹਨ।" ਕਨੈਕਟੀਕਟ ਦੇ ਅਟਾਰਨੀ ਜਨਰਲ ਵਿਲੀਅਮ ਟੋਂਗ ਨੇ ਕਿਹਾ ਕਿ ਮੁਕੱਦਮਾ ਉਸ ਲਈ ਨਿੱਜੀ ਹੈ। ਉਹ ਜਨਮ ਅਧਿਕਾਰ ਦੁਆਰਾ ਇੱਕ ਅਮਰੀਕੀ ਨਾਗਰਿਕ ਹੈ ਅਤੇ ਦੇਸ਼ ਦਾ ਪਹਿਲਾ ਚੀਨੀ-ਅਮਰੀਕੀ ਚੁਣਿਆ ਗਿਆ ਅਟਾਰਨੀ ਜਨਰਲ ਹੈ। ਉਸ ਨੇ ਕਿਹਾ, "14ਵੀਂ ਸੋਧ ਉਹੀ ਕਹਿੰਦੀ ਹੈ ਜੋ ਇਸਦਾ ਅਰਥ ਹੈ ਅਤੇ ਇਸ ਦਾ ਅਰਥ ਉਹੀ ਹੈ ਜੋ ਇਹ ਕਹਿੰਦੀ ਹੈ- ਜੇਕਰ ਤੁਸੀਂ ਅਮਰੀਕੀ ਧਰਤੀ 'ਤੇ ਪੈਦਾ ਹੋਏ ਹੋ, ਤਾਂ ਤੁਸੀਂ ਇੱਕ ਅਮਰੀਕੀ ਹੋ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।