ਗਾਜ਼ਾ ਸਕੂਲ ’ਤੇ ਹੋਏ ਇਜ਼ਰਾਇਲੀ ਹਵਾਈ ਹਮਲੇ ਦੌਰਾਨ 22 ਫਿਲਸਤੀਨੀ ਢੇਰ

Saturday, Sep 21, 2024 - 06:27 PM (IST)

ਗਾਜ਼ਾ ਸਕੂਲ ’ਤੇ ਹੋਏ ਇਜ਼ਰਾਇਲੀ ਹਵਾਈ ਹਮਲੇ ਦੌਰਾਨ 22 ਫਿਲਸਤੀਨੀ ਢੇਰ

ਗਾਜ਼ਾ - ਗਾਜ਼ਾ-ਅਧਾਰਿਤ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਗਾਜ਼ਾ ਸ਼ਹਿਰ ’ਚ ਉਜੜੇ ਲੋਕਾਂ ਦੇ ਇਕ ਸਕੂਲ ਰਿਹਾਇਸ਼ 'ਤੇ ਇਜ਼ਰਾਈਲੀ ਹਵਾਈ ਹਮਲੇ ’ਚ ਸ਼ਨੀਵਾਰ ਨੂੰ ਘੱਟੋ-ਘੱਟ 22 ਫਿਲਸਤੀਨੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ ਸਕੂਲ ਜ਼ੀਟੌਨ ਦੇ ਗੁਆਂਢ ’ਚ ਸੀ ਅਤੇ ਮਰਨ ਵਾਲਿਆਂ ’ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸਨ। ਫਿਲਸਤੀਨੀ ਸੁਰੱਖਿਆ ਸੂਤਰਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਕ ਇਜ਼ਰਾਈਲੀ ਲੜਾਕੂ ਜਹਾਜ਼ ਨੇ ਘੱਟੋ-ਘੱਟ ਇਕ ਮਿਜ਼ਾਈਲ ਨਾਲ ਸਕੂਲ ਨੂੰ ਨਿਸ਼ਾਨਾ ਬਣਾਇਆ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੌਰੇ ’ਤੇ ਗਏ PM ਮੋਦੀ, 'ਫਿਊਚਰ ਸਮਿਟ' ’ਚ ਹੋਣਗੇ ਸ਼ਾਮਲ

ਗਾਜ਼ਾ ’ਚ ਹਮਾਸ ਵੱਲੋਂ  ਚਲਾਏ ਜਾ ਰਹੇ ਸਰਕਾਰੀ ਮੀਡੀਆ ਦਫਤਰ ਨੇ ਇਕ ਪ੍ਰੈਸ ਬਿਆਨ ’ਚ ਇਜ਼ਰਾਈਲੀ ਬਲਾਂ 'ਤੇ ਗਾਜ਼ਾ ਸ਼ਹਿਰ ਦੇ ਦੱਖਣ ’ਚ ਹਜ਼ਾਰਾਂ ਉਜੜੇ  ਲੋਕਾਂ ਦੇ ਘਰ ਇਕ ਸਕੂਲ 'ਤੇ ਬੰਬਾਰੀ ਕਰਕੇ "ਭਿਆਨਕ ਕਤਲੇਆਮ" ਕਰਨ ਦਾ ਦੋਸ਼ ਲਗਾਇਆ। ਬਿਆਨ ’ਚ ਇਜ਼ਰਾਈਲੀ ਫੌਜ ਅਤੇ ਅਮਰੀਕੀ ਪ੍ਰਸ਼ਾਸਨ ਨੂੰ ਲਗਾਤਾਰ ਅਪਰਾਧਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਕੌਮਾਂਤਰੀ  ਭਾਈਚਾਰੇ ਨੂੰ ਇਜ਼ਰਾਈਲ ਨੂੰ ਆਪਣੇ ਅਪਰਾਧਾਂ ਨੂੰ ਰੋਕਣ ਲਈ ਮਜਬੂਰ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਇਜ਼ਰਾਈਲੀ ਫੌਜ ਦੇ ਬੁਲਾਰੇ ਅਵਿਚਯ ਅਦਰਾਈ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਗਾਜ਼ਾ ਸ਼ਹਿਰ ਦੇ ਇਕ ਸਕੂਲ 'ਚ ਕਮਾਂਡ ਐਂਡ ਕੰਟਰੋਲ ਕੰਪਲੈਕਸ 'ਚ ਕੰਮ ਕਰ ਰਹੇ ਹਮਾਸ ਦੇ ਅੱਤਵਾਦੀਆਂ 'ਤੇ ਹਮਲਾ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ

ਅਦਰਾਈ ਦੇ ਅਨੁਸਾਰ, ਅਹਾਤੇ ਦੀ ਵਰਤੋਂ ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ ਅਤੇ ਇਸਦੀਆਂ ਫੌਜਾਂ ਦੇ ਵਿਰੁੱਧ "ਅੱਤਵਾਦੀ" ਕਾਰਵਾਈਆਂ ਦੀ ਯੋਜਨਾ ਬਣਾਉਣ ਅਤੇ ਅੰਜਾਮ ਦੇਣ ਲਈ ਕੀਤੀ ਗਈ ਸੀ। 7 ਅਕਤੂਬਰ, 2023 ਨੂੰ, ਇਜ਼ਰਾਈਲ ਨੇ ਦੱਖਣੀ ਇਜ਼ਰਾਈਲੀ ਸਰਹੱਦ ਰਾਹੀਂ ਹਮਾਸ ਦੇ ਘੁਸਪੈਠ ਦੇ ਜਵਾਬ ’ਚ ਗਾਜ਼ਾ ਪੱਟੀ ’ਚ ਹਮਾਸ ਦੇ ਵਿਰੁੱਧ ਇਕ ਵੱਡੇ ਪੱਧਰ 'ਤੇ ਹਮਲਾ ਕੀਤਾ, ਜਿਸ ਦੌਰਾਨ ਲਗਭਗ 1,200 ਲੋਕ ਮਾਰੇ ਗਏ ਅਤੇ ਲਗਭਗ 250 ਬੰਧਕ ਬਣਾਏ ਗਏ। ਗਾਜ਼ਾ-ਅਧਾਰਿਤ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ, ਗਾਜ਼ਾ ’ਚ ਚੱਲ ਰਹੇ ਇਜ਼ਰਾਈਲੀ ਹਮਲਿਆਂ ’ਚ ਫਲਸਤੀਨੀ ਮਰਨ ਵਾਲਿਆਂ ਦੀ ਗਿਣਤੀ 41,391 ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Sunaina

Content Editor

Related News