ਯੂਕ੍ਰੇਨ ਦੇ ਵਿਨਿਤਸਿਆ ’ਚ ਰੂਸੀ ਮਿਜ਼ਾਈਲ ਹਮਲੇ ’ਚ 21 ਲੋਕਾਂ ਦੀ ਮੌਤ, ਤਸਵੀਰਾਂ ''ਚ ਵੇਖੋ ਤਬਾਹੀ ਦਾ ਮੰਜ਼ਰ
Friday, Jul 15, 2022 - 02:53 PM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਵਿਨਿਤਸਿਆ ਸ਼ਹਿਰ ਵਿਚ ਰੂਸ ਦੇ ਮਿਜ਼ਾਈਲ ਹਮਲੇ ਵਿਚ 21 ਲੋਕਾਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਆਮ ਆਬਾਦੀ ਵਾਲੇ ਖੇਤਰ ਵਿਚ ਇਸ ਹਮਲੇ ਨੂੰ ਅੱਤਵਾਦੀ ਕਾਰਵਾਈ ਦੱਸਿਆ ਹੈ। ਯੂਕ੍ਰੇਨ ਦੀ ਰਾਸ਼ਟਰੀ ਪੁਲਸ ਨੇ ਕਿਹਾ ਕਿ ਰਾਜਧਾਨੀ ਕੀਵ ਦੇ ਦੱਖਣ-ਪੱਛਮ ਵਿਚ ਸਥਿਤ ਸ਼ਹਿਰ ਵਿਨਿਤਸਿਆ ਵਿਚ ਤਿੰਨ ਮਿਜ਼ਾਈਲਾਂ ਨੇ ਇਕ ਦਫ਼ਤਰ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਅਤੇ ਨੇੜੇ-ਤੇੜੇ ਦੇ ਰਿਹਾਇਸ਼ੀ ਭਵਨਾਂ ਨੂੰ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ: ਬ੍ਰਿਟਿਸ਼ PM ਦੇ ਅਹੁਦੇ ਦੀ ਦੌੜ : ਦੂਜੇ ਪੜਾਅ 'ਚ ਜਿੱਤ ਨਾਲ ਸੁਨਕ ਦੀ ਪਕੜ ਹੋਈ ਹੋਰ ਮਜ਼ਬੂਤ
ਮਿਜ਼ਾਈਲ ਹਮਲੇ ਨਾਲ ਅੱਗ ਲੱਗ ਗਈ, ਜਿਸ ਨਾਲ ਨੇੜੇ ਦੀ ਪਾਰਕਿੰਗ ਵਾਲੀ ਥਾਂ ਵਿਚ 50 ਕਾਰਾਂ ਸੜ ਕੇ ਸੁਆਹ ਹੋ ਗਈਆਂ। ਜੇਲੇਂਸਕੀ ਨੇ ਕਿਹਾ ਕਿ ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਹਮਲਾ ਜਾਣਬੁੱਝ ਕੇ ਨਾਗਰਿਕਾਂ ’ਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਕੀਤਾ ਗਿਆ। ਵਿਨਿਤਸਿਆ ’ਤੇ ਹਮਲੇ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਪਿਛਲੇ ਦਿਨੀਂ ਰੂਸੀ ਫੌਜੀਆਂ ਦੇ ਹਮਲਿਆਂ ਵਿਚ 5 ਨਾਗਰਿਕਾਂ ਦੀ ਮੌਤ ਅਤੇ 8 ਹੋਰ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ: ਮਹਿੰਗਾਈ ਤੋਂ ਤੰਗ ਆ ਕੇ ਔਰਤ ਨੇ ਕਿਰਾਏ ’ਤੇ ਦੇਣਾ ਸ਼ੁਰੂ ਕੀਤਾ ਆਪਣਾ ਪਤੀ