ਨਾਈਜੀਰੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 21 ਲੋਕਾਂ ਦੀ ਮੌਤ

Monday, Aug 16, 2021 - 09:28 AM (IST)

ਨਾਈਜੀਰੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 21 ਲੋਕਾਂ ਦੀ ਮੌਤ

ਲਾਗੋਸ (ਵਾਰਤਾ) : ਨਾਈਜੀਰੀਆ ਦੇ ਉਤਰੀ ਸੂਬੇ ਜਿਗਾਵਾ ਵਿਚ ਇਕ ਬੱਸ ਅਤੇ ਟਰੱਕ ਦੇ ਟੁੱਟੇ ਹੋਏ ਪੁਲ ’ਚ ਡਿੱਗਣ ਕਾਰਨ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਲਵਾਨ ਸ਼ਿਸੂ ਨੇ ਕਿਹਾ ਕਿ ਇਹ ਹਾਦਸਾ ਐਤਵਾਰ ਨੂੰ ਸੂਬੇ ਦੇ ਗਵਾਰਮ ਸਥਾਨਕ ਸਰਕਾਰੀ ਖੇਤਰ ਦੇ ਰਦਾਬੀ ਪਿੰਡ ਵਿਚ ਵਾਪਰਿਆ, ਜਦੋਂ ਦੋਵੇਂ ਵਾਹਨ ਹੜ੍ਹ ਦੇ ਪਾਣੀ ਨਾਲ ਢੱਕੇ ਹੋਏ ਇਕ ਟੁੱਟੇ ਪੁਲ ਵਿਚ ਜਾ ਡਿੱਗੇ।

ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ 6 ਵਜੇ ਸਾਨੂੰ ਰਦਾਬੀ ਪਿੰਡ ਤੋਂ ਇਕ ਫੋਨ ਆਇਆ ਕਿ ਗਵਾਰਮ-ਬਸਿਰਕਾ ਮਾਰਗ ’ਤੇ ਸੜਕ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ 21 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਉਥੋਂ ਦੇ ਇਕ ਸਥਾਨਕ ਡਾਕਟਰ ਨੇ ਕੀਤੀ ਹੈ, ਜੋ ਘਟਨਾ ਦੇ ਬਾਅਦ ਮੌਕੇ ’ਤੇ ਪਹੁੰਚੇ ਸਨ। ਇਸ ਹਾਦਸੇ ਵਿਚ ਇਕ ਯਾਤਰੀ ਬੱਚ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

cherry

Content Editor

Related News