ਗਾਜ਼ਾ ਦੇ ਰਾਹਤ ਕੈਂਪ ''ਤੇ ਕੀਤੇ ਗਏ ਇਜ਼ਰਾਇਲੀ ਹਵਾਈ ਹਮਲੇ ''ਚ 21 ਲੋਕਾਂ ਦੀ ਮੌਤ
Thursday, Dec 05, 2024 - 04:03 AM (IST)
ਦੀਰ ਅਲ-ਬਲਾਹ (ਯੂ. ਐੱਨ. ਆਈ) : ਗਾਜ਼ਾ ਦੇ ਬੇਘਰ ਹੋਏ ਲੋਕਾਂ ਦੇ ਰਾਹਤ ਕੈਂਪ 'ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ 'ਚ ਘੱਟੋ-ਘੱਟ 21 ਲੋਕ ਮਾਰੇ ਗਏ। ਫਲਸਤੀਨੀ ਸਿਹਤ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਖਣੀ ਸ਼ਹਿਰ ਖਾਨ ਯੂਨਿਸ ਦੇ ਨਸੇਰ ਹਸਪਤਾਲ ਦੇ ਡਾਇਰੈਕਟਰ ਆਤਿਫ ਅਲ-ਹੌਤ ਨੇ ਦੱਸਿਆ ਕਿ ਹਵਾਈ ਹਮਲੇ 'ਚ 28 ਲੋਕ ਜ਼ਖਮੀ ਹੋਏ ਹਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਅੰਕੜਿਆਂ ਦੀ ਜਾਂਚ ਕਰ ਰਹੀ ਹੈ ਪਰ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਇਹ ਹਮਲਾ ਦੱਖਣੀ ਸ਼ਹਿਰ ਖਾਨ ਯੂਨਿਸ ਦੇ ਨੇੜੇ ਮੁਵਾਸੀ ਇਲਾਕੇ ਵਿਚ ਹੋਇਆ ਸੀ। ਗਾਜ਼ਾ ਤੋਂ ਬੇਘਰ ਹੋਏ ਹਜ਼ਾਰਾਂ ਲੋਕ ਇਸ ਖੇਤਰ ਵਿਚ ਰਹਿੰਦੇ ਹਨ।
ਇਜ਼ਰਾਇਲੀ ਫੌਜ ਨੇ ਫਲਸਤੀਨ ਦੇ ਹੋਰ ਇਲਾਕਿਆਂ 'ਚ ਹਮਲਿਆਂ ਤੋਂ ਬਾਅਦ ਮੁਵਾਸੀ ਇਲਾਕੇ 'ਚ ਰਾਹਤ ਕੈਂਪ 'ਤੇ ਇਹ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਗਾਜ਼ਾ ਦੇ ਕੇਂਦਰੀ ਇਲਾਕੇ 'ਤੇ ਹੋਏ ਹਮਲਿਆਂ 'ਚ ਚਾਰ ਬੱਚਿਆਂ ਸਮੇਤ 8 ਲੋਕ ਮਾਰੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8