21 ਦੇਸ਼ਾਂ ਨੇ ਚੀਨ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਭੇਜੇ ਮਾਸਕ ਤੇ ਸੁਰੱਖਿਆ ਸੂਟ

02/10/2020 1:52:06 PM

ਬੀਜਿੰਗ— ਚੀਨ 'ਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੀ ਦੁਨੀਆ ਚੀਨ ਦੀ ਮਦਦ ਕਰ ਰਹੀ ਹੈ। ਜਨਵਰੀ 'ਚ ਸਾਹਮਣੇ ਆਏ ਇਸ ਵਾਇਰਸ ਨੇ ਹੁਣ ਪੂਰੀ ਦੁਨੀਆ 'ਚ ਪੈਰ ਪਸਾਰ ਲਏ ਹਨ। ਚੀਨ ਤੋਂ ਜਾਣ ਵਾਲੇ ਜਾਂ ਕੁਝ ਦਿਨ ਚੀਨ ਰਹਿ ਕੇ ਆਪਣੇ ਦੇਸ਼ ਵਾਪਸ ਪਰਤੇ ਲੋਕ ਇਸ ਵਾਇਰਸ ਦੇ ਸ਼ਿਕਾਰ ਪਾਏ ਜਾ ਰਹੇ ਹਨ। ਚੀਨ ਨੂੰ ਦੂਜੇ ਦੇਸ਼ਾਂ ਤੋਂ ਮਾਸਕ ਤੇ ਸੁਰੱਖਿਆ ਸੂਟਾਂ ਮੰਗਵਾਉਣੇ ਪਏ। ਹੁਣ ਐਤਵਾਰ ਨੂੰ ਚੀਨ ਨੂੰ ਦੂਜੇ ਦੇਸ਼ਾਂ ਨੇ ਲੱਖਾਂ ਮਾਸਕ, ਸੁਰੱਖਿਆ ਸੂਟ ਅਤੇ ਚਸ਼ਮੇ ਪੁੱਜੇ ਹਨ, ਜਿਸ ਨਾਲ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ।

ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਚੀਨ ਨੂੰ 7 ਮਿਲੀਅਨ ਤੋਂ ਵਧੇਰੇ ਮਾਸਕ, 3 ਲੱਖ ਸੁਰੱਖਿਆ ਸੂਟ ਅਤੇ 2 ਲੱਖ ਚਸ਼ਮੇ ਮਿਲ ਗਏ ਸਨ। ਇਹ ਸਾਮਾਨ ਚੀਨ ਨੂੰ 21 ਦੇਸ਼ਾਂ ਅਤੇ ਇਕ ਕੌਮਾਂਤਰੀ ਸੰਸਥਾ ਵਲੋਂ ਦਾਨ ਦਿੱਤੇ ਗਏ ਸਨ ,ਜਿਨ੍ਹਾਂ ਨਾਲ ਦੇਸ਼ ਆਪਣੇ ਨਾਗਰਿਕਾਂ ਨੂੰ ਬਚਾਅ ਸਕਦਾ ਹੈ।

ਚੀਨ ਦੇ ਵਣਜ ਮੰਤਰਾਲੇ ਵਲੋਂ ਇਨ੍ਹਾਂ ਸਾਮਾਨਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ। ਅਸਲ 'ਚ ਜਦ ਤੋਂ ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਣਾ ਸ਼ੁਰੂ ਹੋਇਆ, ਉਸ ਦੇ ਬਾਅਦ ਤੋਂ ਇੱਥੇ ਮਾਸਕ ਦੀ ਕਮੀ ਆ ਗਈ ਸੀ ਤੇ ਦੁਕਾਨਾਂ ਵਾਲੇ ਇਸ ਦੀ ਵਧ ਕੀਮਤ ਮੰਗ ਰਹੇ ਸਨ। ਨੇਪਾਲ ਨੇ ਇਕ ਲੱਖ ਮਾਸਕ ਚੀਨ ਨੂੰ ਭੇਜੇ ਹਨ।  


Related News