ਰਾਸ਼ਟਰਪਤੀ ਚੋਣਾਂ ਦੇ ਹੋਰ ਉਮੀਦਵਾਰਾਂ ਨਾਲੋਂ ਮੈਂ ਅੱਗੇ ਹਾਂ : ਟਰੰਪ

06/18/2019 9:35:50 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਇਸ਼ੁਮਾਰੀ ਸਰਵੇਖਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਹੋਰ ਉਮੀਦਵਾਰਾਂ ਨਾਲੋਂ ਦੌੜ 'ਚ ਕਾਫੀ ਅੱਗੇ ਹਨ। ਟਰੰਪ ਨੇ ਸੋਮਵਾਰ ਨੂੰ ਟਵੀਟ ਕੀਤਾ,''ਸਾਡੇ ਰਾਇਸ਼ੁਮਾਰੀ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਅਸੀਂ ਸਾਰੇ 17 ਮਹੱਤਵਪੂਰਣ ਸੂਬਿਆਂ 'ਚ ਅੱਗੇ ਹਾਂ।''

ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਰਾਇਸ਼ੁਮਾਰੀ ਸਰਵੇਖਣਾਂ ਨੂੰ ਖਾਰਜ ਕਰ ਦਿੱਤਾ ਸੀ, ਜਿਸ ਮੁਤਾਬਕ ਉਹ ਕਈ ਮਹੱਤਵਪੂਰਣ ਸੂਬਿਆਂ 'ਚ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਪਿੱਛੇ ਦੱਸੇ ਜਾ ਰਹੇ ਸਨ। ਇਹ ਸਰਵੇਖਣ ਮੀਡੀਆ ਵਲੋਂ ਪਿਛਲੇ ਹਫਤੇ ਜਾਰੀ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਟਰੰਪ ਮੰਗਲਵਾਰ ਨੂੰ ਫਲੋਰੀਡਾ ਦੇ ਓਰਲੈਂਡੋ 'ਚ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। 2020 'ਚ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਹਨ, ਜਿਸ 'ਚ ਭਾਰਤੀ ਮੂਲ ਦੇ ਲੋਕਾਂ ਸਮੇਤ ਕਈ ਲੋਕ ਕਿਸਮਤ ਅਜਮਾ ਰਹੇ ਹਨ।


Related News