ਨਾਸਾ ਦੀ ਨਵੀਂ ਕ੍ਰਾਂਤੀ: 200 GB ਡਾਟਾ ਟ੍ਰਾਂਸਫਰ ਪ੍ਰਤੀ ਸਕਿੰਟ, ਲੇਜ਼ਰ ਰਾਹੀਂ ਡਾਟਾ ਭੇਜਣ ਦਾ ਸਫਲ ਪ੍ਰੀਖਣ
Friday, Oct 11, 2024 - 05:14 AM (IST)
ਕੈਲੀਫੋਰਨੀਆ : ਨਾਸਾ ਨੇ ਪੁਲਾੜ ਸੰਚਾਰ ਦੀ ਦਿਸ਼ਾ ਵਿਚ ਇਕ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਲੇਜ਼ਰ ਰਾਹੀਂ ਡਾਟਾ ਭੇਜਣ ਦਾ ਸਫਲ ਪ੍ਰੀਖਣ ਕੀਤਾ ਹੈ। ਉਸ ਨੇ 200 ਜੀ.ਬੀ. ਪ੍ਰਤੀ ਸਕਿੰਟ ਦੀ ਦਰ ਨਾਲ ਡਾਟਾ ਭੇਜਣ ਦਾ ਨਵਾਂ ਰਿਕਾਰਡ ਬਣਾਇਆ ਹੈ। ਨਾਸਾ ਨੇ ਆਪਣੇ ਜ਼ਮੀਨੀ ਸਟੇਸ਼ਨ ’ਤੇ ਸਥਾਪਤ ਇਸ ਘੱਟ ਕੀਮਤ ਵਾਲੇ ਆਪਟੀਕਲ ਟਰਮੀਨਲ (ਐਲਕੋਟ) ਤੋਂ ਪਹਿਲਾਂ ਲੇਜ਼ਰ ਸੁਨੇਹਾ, ਜੋ ਕਿ ਟੈਰਾਬਾਈਟ ਇਨਫ੍ਰਾਰੈੱਡ ਡਲਿਵਰੀ ਸੀ, ਧਰਤੀ ਦੇ ਹੇਠਲੇ ਪੰਧ ਵਿਚ ਘੁੰ ਮ ਰਹੇ ਇਕ ਟਿਸ਼ੂ ਬਾਕਸ ਦੇ ਆਕਾਰ ਦੇ ਨੈਨੋਸੈਟੇਲਾਈਟ ਨੂੰ ਭੇਜਿਆ।
100 ਗੁਣਾ ਜ਼ਿਆਦਾ ਡਾਟਾ ਭੇਜਣ ਦੇ ਸਮਰੱਥ
ਲੇਜ਼ਰ ਕਮਿਊਨੀਕੇਸ਼ਨ ਰਾਹੀਂ ਰੇਡੀਓ ਫ੍ਰੀਕੁਐਂਸੀ ਤਰੰਗਾਂ ਦੇ ਮੁਕਾਬਲੇ ਇਕ ਸਮੇਂ ਵਿਚ 100 ਗੁਣਾ ਜ਼ਿਆਦਾ ਡਾਟਾ ਭੇਜਿਆ ਜਾ ਸਕਦਾ ਹੈ। ਇਸ ਲਈ ਅੈਲਕੋਟ ਨੂੰ ਪੁਲਾੜ ਸੰਚਾਰ ਦਾ ਭਵਿੱਖ ਕਿਹਾ ਜਾ ਰਿਹਾ ਹੈ।
5 ਟੈਰਾਬਾਈਟ ਡਾਟਾ ਮਿਲਿਆ ਸਿਰਫ 3 ਮਿੰਟਾਂ ’ਚ
ਇਸ ਟੈਸਟ ’ਚ ਇਕ ਨਵਾਂ ਰਿਕਾਰਡ ਬਣਿਆ। 2000 ਗੀਗਾਬਾਈਟਸ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਡਾਟਾ ਨੈਨੋ ਸੈਟੇਲਾਈਟ ਤੋਂ ਐਲਕੋਟ ਨੂੰ ਟ੍ਰਾਂਸਫਰ ਹੋਇਆ। ਕੁੱਲ ਤਿੰਨ ਮਿੰਟਾਂ ’ਚ ਐਲਕੋਟ ਨੂੰ 5 ਟੈਰਾਬਾਈਟ ਸਾਇੰਸ ਡਾਟਾ ਮਿਲਿਆ, ਜੋ 2500 ਘੰਟਿਆਂ ਦੀ ਹਾਈ-ਡੈਫੀਨੇਸ਼ਨ ਵੀਡੀਓ ਦੇ ਬਰਾਬਰ ਹੈ। ਵਿਗਿਆਨੀ ਹੈਲੇਸ਼ ਸਫਾਵੀ ਇਸ ਪ੍ਰਾਜੈਕਟ ਦੀ ਅਗਵਾਈ ਕਰ ਰਹੇ ਹਨ।