ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਸੜਕ ਹਾਦਸਾ, 20 ਲੋਕਾਂ ਦੀ ਮੌਤ (ਵੀਡੀਓ)
Tuesday, Aug 16, 2022 - 12:09 PM (IST)
ਲਾਹੌਰ (ਏਜੰਸੀ) - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮੰਗਲਵਾਰ ਨੂੰ ਇਕ ਯਾਤਰੀ ਬੱਸ ਅਤੇ ਇਕ ਤੇਲ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬੇ ਵਿੱਚ 3 ਦਿਨਾਂ ਵਿੱਚ ਇਹ ਦੂਜਾ ਵੱਡਾ ਸੜਕ ਹਾਦਸਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮੁਲਤਾਨ ਵਿੱਚ ਇੱਕ 'ਮੋਟਰਵੇਅ' 'ਤੇ ਵਾਪਰੀ।
ਇਹ ਵੀ ਪੜ੍ਹੋ: ਅਮਰੀਕਾ 'ਚ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ, ਵਾਸ਼ਿੰਗਟਨ 'ਚ ਰਾਜਦੂਤ ਸੰਧੂ ਨੇ ਲਹਿਰਾਇਆ ਤਿਰੰਗਾ
#bahawalpur
— shahmir khan (@shahmir52_khan) August 15, 2022
Horrific collision between oil tanker and #daewoo passenger bus near M1 #motorway Bahawalpur After the collision, the Bus caught fire. It is reported that all the people in the bus were burnt due to the fire except 3.
bus was traveling from #karachi to #Lahore . pic.twitter.com/k7WZwKPHE0
ਐਮਰਜੈਂਸੀ ਸੇਵਾ 'ਰੇਸਕਿਊ 1122' ਦੇ ਬੁਲਾਰੇ ਨੇ ਦੱਸਿਆ, 'ਲਾਹੌਰ ਤੋਂ ਕਰਾਚੀ ਜਾ ਰਹੀ ਬੱਸ ਅਤੇ ਤੇਲ ਟੈਂਕਰ ਵਿਚਾਲੇ ਹੋਈ ਟੱਕਰ 'ਚ 20 ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਸਵਾਰੀਆਂ ਅੱਗ ਦੀ ਲਪੇਟ 'ਚ ਆ ਗਈਆਂ। ਅੱਗ ਵਿਚ ਝੁਲਸੇ 6 ਯਾਤਰੀਆਂ ਨੂੰ ਮੁਲਤਾਨ ਦੇ ਨਿਸ਼ਤਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।'
At 4am at motorway obarra junobi terrible accident happened between bus LES -1211- 09 and Oil TankerLDA/6. Bus that was moving from Lahore to Karachi hit oil Tanker from backside and fire erupted.06X persons got Injured and 20X died on the spot. pic.twitter.com/ajav3FWias
— Malik Ali Raza (@MalikAliiRaza) August 16, 2022
ਉਨ੍ਹਾਂ ਕਿਹਾ, ''ਹਾਦਸੇ 'ਚ ਜਾਨ ਗਵਾਉਣ ਵਾਲੇ ਕੁਝ ਲੋਕਾਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਝੁਲਸ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਡੀ.ਐੱਨ.ਏ. ਟੈਸਟ ਲਈ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਦੋਵੇਂ ਵਾਹਨ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਬਚਾਅ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬਚਾਅ ਕਾਰਜ ਕਰਨ ਵਿਚ ਕਾਫੀ ਮੁਸ਼ਕਲ ਆਈ।
ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਬੰਧਤ ਸਿਹਤ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਅਤੇ ਮ੍ਰਿਤਕਾਂ ਦੀ ਪਛਾਣ ਕੀਤੀ ਜਾਵੇ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸ਼ਨੀਵਾਰ ਨੂੰ ਇਕ ਟਰੱਕ ਅਤੇ ਬੱਸ ਵਿਚਾਲੇ ਹੋਈ ਟੱਕਰ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: SCO ਅੱਤਵਾਦ-ਰੋਕੂ ਅਭਿਆਸ 'ਚ ਹਿੱਸਾ ਲੈਣ ਲਈ ਪਹਿਲੀ ਵਾਰ ਭਾਰਤ ਆਏਗੀ ਪਾਕਿਸਤਾਨੀ ਫੌਜ