ਅਮਰੀਕੀ ਫੌਜ ਦੇ 2 Black Hawk ਹੈਲੀਕਾਪਟਰ ਕ੍ਰੈਸ਼, 9 ਫੌਜੀਆਂ ਦੀ ਮੌਤ

03/31/2023 1:43:35 AM

ਵਾਸ਼ਿੰਗਟਨ : ਅਮਰੀਕੀ ਫੌਜ ਦੇ 2 ਹੈਲੀਕਾਪਟਰ ਕ੍ਰੈਸ਼ ਹੋ ਗਏ ਹਨ। ਇਸ ਹਾਦਸੇ ਵਿੱਚ 9 ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਟ੍ਰੇਨਿੰਗ ਮਿਸ਼ਨ ਦੌਰਾਨ ਕੈਂਟਕੀ 'ਚ ਵਾਪਰੀ। 101 ਏਅਰਬੋਰਨ ਡਿਵੀਜ਼ਨ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ। ਟਵੀਟ 'ਚ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਫਿਲਹਾਲ ਸਾਡਾ ਧਿਆਨ ਇਸ ਵਿੱਚ ਮੌਜੂਦ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ ਨੇ ਰੂਸ 'ਚ ਰਹਿ ਰਹੇ ਅਮਰੀਕੀਆਂ ਨੂੰ 'ਤੁਰੰਤ' ਦੇਸ਼ ਛੱਡਣ ਦੀ ਕੀਤੀ ਅਪੀਲ

ਅਮਰੀਕੀ ਸਮੇਂ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ। ਹਾਦਸੇ ਤੋਂ ਤੁਰੰਤ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਹਾਦਸਾ ਕੈਂਟਕੀ ਦੇ ਟ੍ਰਿਗ ਕਾਉਂਟੀ ਵਿੱਚ ਵਾਪਰਿਆ। ਦੋਵੇਂ ਹੈਲੀਕਾਪਟਰ ਫੋਰਟ ਕੈਂਪਬੈਲ ਤੋਂ ਕਰੀਬ 48 ਕਿਲੋਮੀਟਰ ਦੂਰ ਸਨ। ਫੋਰਟ ਕੈਂਪਬੈਲ ਟੈਨੇਸੀ ਸਰਹੱਦ ਦੇ ਨੇੜੇ ਸਥਿਤ ਹੈ।

ਇਹ ਵੀ ਪੜ੍ਹੋ : ਸ਼ੀਤ ਯੁੱਧ ਤੋਂ ਬਾਅਦ ਪਹਿਲੀ ਵਾਰ ਰੂਸ ਨੇ ਫੜਿਆ ਅਮਰੀਕੀ ਪੱਤਰਕਾਰ, ਜਾਸੂਸੀ ਦਾ ਲਗਾਇਆ ਦੋਸ਼

ਇਕ ਹੈਲੀਕਾਪਟਰ 'ਚ 5 ਜਵਾਨ ਸਵਾਰ ਸਨ, ਜਦਕਿ ਦੂਸਰੇ 'ਚ 4, ਹਾਦਸਾ ਰਿਹਾਇਸ਼ੀ ਇਲਾਕੇ ਤੋਂ ਥੋੜ੍ਹੀ ਦੂਰ ਸਥਿਤ ਖੇਤ ਵਿੱਚ ਵਾਪਰਿਆ। ਬਲੈਕ ਹਾਕ ਹੈਲੀਕਾਪਟਰ ਅਮਰੀਕੀ ਫੌਜ ਲਈ ਸਭ ਤੋਂ ਮਹੱਤਵਪੂਰਨ ਹੈਲੀਕਾਪਟਰ ਹਨ। ਇਹ ਹਮਲੇ ਕਰਨ, ਆਵਾਜਾਈ, ਮੈਡੀਕਲ ਨਿਕਾਸੀ, ਖੋਜ ਅਤੇ ਰੈਸਕਿਊ ਵਰਗੇ ਮਿਸ਼ਨ 'ਚ ਕੰਮ ਆਉਂਦਾ ਹੈ। ਇਰਾਕ ਅਤੇ ਅਫਗਾਨਿਸਤਾਨ ਦੀ ਜੰਗ ਦੌਰਾਨ ਅਮਰੀਕਾ ਨੇ ਇਨ੍ਹਾਂ ਦੀ ਸਭ ਤੋਂ ਵੱਧ ਵਰਤੋਂ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News