ਪਾਕਿਸਤਾਨ ''ਚ ਧਮਾਕੇ ਦੌਰਾਨ ''ਚ 2 ਲੋਕਾਂ ਦੀ ਮੌਤ, 3 ਜ਼ਖ਼ਮੀ

02/12/2024 5:53:23 PM

ਇਸਲਾਮਾਬਾਦ(ਏਜੰਸੀ)- ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਇਕ ਧਮਾਕੇ ਦੌਰਾਨ ਦੋ ਲੋਕਾਂ ਦੀ ਮੌਤ ਅਤੇ ਤਿੰਨ  ਜ਼ਖ਼ਮੀ ਹੋ ਗਏ। ਇਸ ਦੀ ਜਾਣਕਾਰੀ ਬਚਾਅ ਟੀਮਾਂ ਨੇ ਦਿੱਤੀ ਹੈ।  ਸਰਕਾਰੀ ਰੈਸਕਿਊ 1122 ਨੇ ਬਿਆਨ 'ਚ ਕਿਹਾ ਕਿ ਇਹ ਘਟਨਾ ਐਤਵਾਰ ਨੂੰ ਸੂਬੇ ਦੇ ਲੋਅਰ ਦੀਰ ਖੇਤਰ ਦੇ ਇੱਕ ਬਾਜ਼ਾਰ ਖੇਤਰ 'ਚ ਵਾਪਰੀ।

ਇਹ ਵੀ ਪੜ੍ਹੋ : ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਦੀ ਜਿੱਤ ਨੂੰ ਚੁਣੌਤੀ

ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਨੇ ਜਾਂਚ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News