ਉੱਤਰ ਕੋਰੀਆ ’ਚ 2 ਨਾਬਾਲਗਾਂ ਦੀ ਸ਼ਰੇਆਮ ਗੋਲ਼ੀ ਮਾਰ ਕੇ ਹੱਤਿਆ, ਪੜ੍ਹੋ ਵਜ੍ਹਾ
Tuesday, Dec 06, 2022 - 11:52 PM (IST)

ਪਿਓਂਗਯਾਂਗ (ਯੂ. ਐੱਨ. ਆਈ.) : ਉੱਤਰ ਕੋਰੀਆ ’ਚ ਫਾਇਰਿੰਗ ਦਸਤੇ ਨੇ ਹਾਲ ਹੀ ਵਿਚ ਗੁਆਂਢੀ ਦੱਖਣੀ ਕੋਰੀਆ ਦੀਆਂ ਫਿਲਮਾਂ ਦੇਖਣ ਅਤੇ ਵੇਚਣ ਨੂੰ ਘੋਰ ‘ਅਪਰਾਧ’ ਕਰਾਰ ਦਿੰਦੇ ਹੋਏ ਦੋ ਨਾਬਾਲਗਾਂ ਨੂੰ ਸ਼ਰੇਆਮ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਖਬਰ ਮੁਤਾਬਕ ਚੀਨ ਨਾਲ ਲੱਗੀ ਸਰਹੱਦ ’ਤੇ ਹੇਸਨ ਸ਼ਹਿਰ ਵਿਚ ਹਵਾਈ ਖੇਤਰ ਵਿਚ ਸਥਾਨਕ ਲੋਕਾਂ ਦੇ ਸਾਹਮਣੇ 16-17 ਸਾਲ ਦੀ ਉਮਰ ਦੇ ਨਾਬਾਲਗਾਂ ਨੂੰ ਗੋਲੀ ਮਾਰ ਦਿੱਤੀ। ਇਸ ਖੌਫਨਾਕ ਮੰਜਰ ਨੂੰ ਅੱਖੀ ਦੇਖਣ ਵਾਲੇ ਬੇਹੱਦ ਡਰ ਗਏ ਸਨ।
ਦੱਖਣੀ ਕੋਰੀਆ ਨੂੰ ਅਮਰੀਕੀ ਕਠਪੁਤਲੀ ਮੰਨਦਾ ਹੈ ਉੱਤਰੀ ਕੋਰੀਆ
ਦੱਸ ਦੇਈਏ ਕਿ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ ਦੱਖਣੀ ਕੋਰੀਆ ਨੂੰ ਇੱਕ ਅਮਰੀਕੀ ਕਠਪੁਤਲੀ ਰਾਜ ਮੰਨਦੇ ਹਨ ਅਤੇ ਸਰਹੱਦ ਪਾਰ ਕਰਨ ਵਾਲੇ ਉਸਦੇ ਕਿਸੇ ਵੀ ਮੀਡੀਆ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਪਰ ਸਖ਼ਤ ਨਿਯੰਤਰਣ ਦੇ ਬਾਵਜੂਦ, ਅਜਿਹੀਆਂ ਵਸਤੂਆਂ ਨੂੰ ਅਕਸਰ USB ਡਰਾਈਵਾਂ ਜਾਂ SD ਕਾਰਡਾਂ 'ਤੇ ਦੇਸ਼ ਵਿੱਚ ਤਸਕਰੀ ਕੀਤੀ ਜਾਂਦਾ ਹੈ। ਇਹ ਆਮ ਤੌਰ 'ਤੇ ਚੀਨ ਤੋਂ ਸਰਹੱਦ 'ਤੇ ਲਿਆਂਦੇ ਜਾਂਦੇ ਹਨ ਅਤੇ ਫਿਰ ਉੱਤਰੀ ਕੋਰੀਆ ਦੇ ਲੋਕਾਂ ਵਿਚਕਾਰ ਬਦਲੇ ਜਾਂਦੇ ਹਨ।
ਇਹ ਵੀ ਪੜ੍ਹੋ : 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 5 ਸਾਲਾ ਤਨਮਯ, 60 ਫੁੱਟ ਦੀ ਡੂੰਘਾਈ 'ਚ ਫਸਿਆ