ਨਿਊਜ਼ੀਲੈਂਡ ''ਚ ਕੋਰੋਨਾ ਦਾ ਕਹਿਰ ਜਾਰੀ, 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ
Thursday, Mar 24, 2022 - 12:38 PM (IST)
ਵੈਲਿੰਗਟਨ (ਵਾਰਤਾ) ਨਿਊਜ਼ੀਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 18,423 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਦੇ ਅਨੁਸਾਰ ਕੋਰੋਨਾ ਦੀ ਲਾਗ ਦੇ ਨਵੇਂ ਕੇਸਾਂ ਵਿਚ ਆਕਲੈਂਡ ਸ਼ਹਿਰ ਵਿੱਚ 3,629 ਕੇਸ ਪ੍ਰਾਪਤ ਹੋਏ ਹਨ ਅਤੇ ਕੈਂਟਰਬਰੀ ਸਮੇਤ ਹੋਰ ਸ਼ਹਿਰਾਂ ਵਿੱਚ 3,150 ਕੇਸਾਂ ਦੀ ਪੁਸ਼ਟੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਬੰਦੀਆਂ ਤੋਂ ਭੜਕੇ ਰੂਸ ਦਾ ਨਵਾਂ ਫ਼ਰਮਾਨ, 'ਗੂਗਲ' ਨੂੰ ਕੀਤਾ ਬਲਾਕ
ਮੰਤਰਾਲੇ ਮੁਤਾਬਕ ਨਿਊਜ਼ੀਲੈਂਡ ਦੇ ਸਰਹੱਦੀ ਇਲਾਕਿਆਂ 'ਚ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਵਰਤਮਾਨ ਵਿੱਚ ਨਿਊਜ਼ੀਲੈਂਡ ਦੇ ਹਸਪਤਾਲਾਂ ਵਿੱਚ 913 ਮਰੀਜ਼ ਇਲਾਜ ਅਧੀਨ ਹਨ ਜਦੋਂ ਕਿ 28 ਮਰੀਜ਼ ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ। ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ 11 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 221 ਹੋ ਗਈ ਹੈ।ਨਿਊਜ਼ੀਲੈਂਡ ਵਿੱਚ ਹੁਣ ਤੱਕ ਕੋਰੋਨਾ ਸੰਕਰਮਣ ਦੇ 5,56,049 ਮਾਮਲੇ ਸਾਹਮਣੇ ਆਏ ਹਨ।