ਗੁਆਟੇਮਾਲਾ ''ਚ ਵਾਪਰਿਆ ਸੜਕ ਹਾਦਸਾ, 17 ਲੋਕਾਂ ਦੀ ਮੌਤ

10/06/2022 10:16:39 AM

ਗੁਆਟੇਮਾਲਾ ਸਿਟੀ (ਭਾਸ਼ਾ)- ਗੁਆਟੇਮਾਲਾ ਵਿੱਚ ਇੱਕ ਪਿਕਅੱਪ ਟਰੱਕ ਹਾਦਸਾਗ੍ਰਸਤ ਹੋ ਜਾਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਮੰਗਲਵਾਰ ਨੂੰ ਟਿੱਕੀਸੈੱਟ ਦੇ ਇੱਕ ਵਾਟਰ ਪਾਰਕ ਵਿੱਚ ਹੋਈ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਟਰੱਕ ਵਿੱਚ 30 ਲੋਕ ਸਵਾਰ ਸਨ। ਇਹ ਪੇਂਡੂ ਖੇਤਰ ਗੁਆਟੇਮਾਲਾ ਸਿਟੀ ਦੇ ਪੂਰਬ ਵੱਲ ਸਥਿਤ ਹੈ।

ਇਹ ਵੀ ਪੜ੍ਹੋ: ਕਰਨਜੀਤ ਕੌਰ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ, ਇੱਕ ਮਿੰਟ 'ਚ ਸਭ ਤੋਂ ਵੱਧ ਬਾਡੀਵੇਟ ਸਕੁਐਟਸ ਕੀਤੇ

ਇਸ ਇਲਾਕੇ ਦੇ ਲੋਕ ਅਕਸਰ ਪਿਕਅੱਪ ਟਰੱਕ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਜੋਕੋਟਾਨ ਦੇ ਮੇਅਰ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਮੇਅਰ ਜੁਆਨ ਰਾਮੋਨ ਡਿਆਜ਼ ਨੇ ਕਿਹਾ ਕਿ ਟਰੱਕ ਖ਼ਰਾਬ ਹੋ ਗਿਆ ਸੀ ਅਤੇ ਡਰਾਈਵਰ ਇਸ ਨੂੰ ਠੀਕ ਕਰਨ ਲਈ ਹੇਠਾਂ ਉਤਰਿਆ ਸੀ, ਪਰ ਹੋ ਸਕਦਾ ਹੈ ਕਿ ਉਹ ਐਮਰਜੈਂਸੀ ਬ੍ਰੇਕ ਲਗਾਉਣਾ ਭੁੱਲ ਗਿਆ ਹੋਵੇ ਇਸ ਲਈ ਟਰੱਕ ਪਿੱਛੇ ਖਿਸਕ ਗਿਆ ਅਤੇ ਇੱਕ ਛੋਟੀ ਖੱਡ ਵਿੱਚ ਡਿੱਗ ਗਿਆ। ਡਰਾਈਵਰ (20) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਰੂਸੀ ਹਮਲੇ ਨੂੰ ਰੋਕਣ ਲਈ ਮਸਕ ਦੀ ਪੇਸ਼ਕਸ਼ ਤੋਂ ਜੇਲੇਂਸਕੀ ਨਾਰਾਜ਼, ਦੋਵਾਂ ਵਿਚਾਲੇ ਛਿੜੀ 'ਟਵਿੱਟਰ ਵਾਰ'

ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਗੁਆਟੇਮਾਲਾ ਦੇ ਟਿਕੀਸੇਟ ਵਿੱਚ ਇੱਕ ਵਾਟਰ ਪਾਰਕ ਵਿੱਚ ਮੰਗਲਵਾਰ ਨੂੰ ਹੋਈ ਗੋਲੀਬਾਰੀ ਵਿੱਚ ਚਾਰ ਪੁਰਸ਼ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਮਾਰੇ ਗਏ ਲੋਕ ਟਰੱਕ ਚੋਰੀ ਦੇ ਮਾਮਲੇ 'ਚ ਸ਼ੱਕੀ ਸਨ ਪਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਈਰਾਨ ’ਚ ਹਿਜਾਬ ਵਿਰੋਧੀ ਪ੍ਰਦਰਸ਼ਨ ਦੇ ਸਮਰਥਨ 'ਚ ਆਸਕਰ ਜੇਤੂਆਂ ਨੇ ਕੱਟੇ ਆਪਣੇ ਵਾਲ

 


cherry

Content Editor

Related News