ਮਿਸਰ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਤੇ ਟਰੱਕ ਦੀ ਆਹਮੋ-ਸਾਹਮਣੇ ਦੀ ਟੱਕਰ ''ਚ 17 ਲੋਕਾਂ ਦੀ ਮੌਤ
Wednesday, Aug 03, 2022 - 11:48 AM (IST)
ਕਾਹਿਰਾ (ਏਜੰਸੀ)- ਦੱਖਣੀ ਮਿਸਰ ਦੇ ਸੋਹਾਗ ਸੂਬੇ ਵਿਚ ਮਾਈਕ੍ਰੋ ਬੱਸ ਅਤੇ ਟਰੱਕ ਦੀ ਟੱਕਰ ਵਿਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ।
ਇਹ ਵੀ ਪੜ੍ਹੋ: ਪਾਕਿ ਔਰਤਾਂ ਦੇ ਅੰਗ ਕੱਟ ਕੇ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ ਚੀਨੀ ਵਿਗਿਆਨੀ
ਸੋਹਾਗ ਦੇ ਗਵਰਨਰ ਤਾਰੇਕ ਅਲ-ਫਿਕੀ ਨੇ ਮੁਤਾਬਕ, 'ਜ਼ਖ਼ਮੀਆਂ ਨੂੰ ਸੋਹਾਗ ਪਬਲਿਕ ਹਸਪਤਾਲ ਲਿਜਾਣ ਲਈ 15 ਐਂਬੂਲੈਂਸਾਂ ਹਾਦਸੇ ਵਾਲੀ ਥਾਂ 'ਤੇ ਪਹੁੰਚੀਆਂ।' ਉਨ੍ਹਾਂ ਅੱਗੇ ਕਿਹਾ, 'ਸ਼ੁਰੂਆਤੀ ਜਾਂਚ ਵਿੱਚ ਹਾਦਸੇ ਲਈ ਮਾਈਕ੍ਰੋਬੱਸ ਡਰਾਈਵਰ ਦੀ ਤੇਜ਼ ਰਫ਼ਤਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਦੋਂ ਉਸ ਨੇ ਦੂਜੇ ਪਾਸਿਓਂ ਆ ਰਹੇ ਟਰੱਕ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕੀਤੀ।'
ਇਹ ਵੀ ਪੜ੍ਹੋ: 65000 ਫੁੱਟ ਦੀ ਉਚਾਈ ਤੋਂ ਘਰ ਦੀ ਛੱਤ 'ਤੇ ਡਿੱਗਾ ਸਕਾਈਡਾਈਵਰ, ਹੋਈ ਮੌਤ
ਦੱਸ ਦੇਈਏ ਕਿ ਮਿਸਰ ਵਿੱਚ ਸੜਕਾਂ ਦੇ ਮਾੜੇ ਢਾਂਚੇ ਅਤੇ ਢਿੱਲੇ ਢੰਗ ਨਾਲ ਲਾਗੂ ਕੀਤੇ ਟ੍ਰੈਫਿਕ ਨਿਯਮਾਂ ਦੇ ਕਾਰਨ ਹਾਦਸੇ ਆਮ ਹਨ। ਪਿਛਲੇ ਕੁਝ ਸਾਲਾਂ ਤੋਂ, ਮਿਸਰ ਆਪਣੇ ਸੜਕੀ ਨੈੱਟਵਰਕ ਨੂੰ ਅਪਗ੍ਰੇਡ ਕਰ ਰਿਹਾ ਹੈ, ਨਵੀਆਂ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰ ਰਿਹਾ ਹੈ, ਅਤੇ ਟ੍ਰੈਫਿਕ ਹਾਦਸਿਆਂ ਨੂੰ ਘਟਾਉਣ ਲਈ ਪੁਰਾਣਿਆਂ ਦੀ ਮੁਰੰਮਤ ਕਰ ਰਿਹਾ ਹੈ।