ਬ੍ਰਾਜ਼ੀਲ 'ਚ ਪੁਲ਼ ਤੋਂ ਹੇਠਾਂ ਡਿਗੀ ਬੱਸ, ਘੱਟੋ-ਘੱਟ 16 ਲੋਕਾਂ ਦੀ ਮੌਤ (ਤਸਵੀਰਾਂ)
Saturday, Dec 05, 2020 - 10:17 AM (IST)
ਰੀਓ ਡੀ ਜਨੇਰੀਓ- ਬ੍ਰਾਜ਼ੀਲ ਦੇ ਮਿਨਾਸ ਜੇਰਾਈਸ ਸੂਬੇ ਵਿਚ ਇਕ ਬੱਸ ਦੁਰਘਟਨਾ ਦੀ ਸ਼ਿਕਾਰ ਹੋ ਗਈ, ਜਿਸ ਵਿਚ ਘੱਟ ਤੋਂ ਘੱਟ 16 ਲੋਕਾਂ ਦੀ ਜਾਨ ਚਲੇ ਗਈ ਅਤੇ ਹੋਰ 27 ਲੋਕ ਜ਼ਖ਼ਮੀ ਹਨ।
ਡਰਾਈਵਰ ਨੇ ਕਥਿਤ ਤੌਰ 'ਤੇ ਬੱਸ 'ਤੋਂ ਕੰਟਰੋਲ ਗੁਆ ਲਿਆ ਸੀ ਅਤੇ ਇਕ ਟਰੱਕ ਵਿਚ ਵੱਜਣ ਦੇ ਬਾਅਦ ਬੱਸ ਪੁਲ਼ ਤੋਂ ਹੇਠਾਂ ਡਿੱਗ ਗਈ। ਸੂਬੇ ਦੀ ਸੰਘੀ ਹਾਈਵੇਅ ਪੁਲਸ ਦੇ ਟਵਿੱਟਰ ਅਕਾਊਂਟ 'ਤੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ। ਹਾਦਸੇ ਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ ਹਨ, ਉਨ੍ਹਾਂ ਵਿਚ ਬੱਸ ਵਿਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।
ਬੱਸ ਤਕਰੀਬਨ 49 ਫੁੱਟ ਹੇਠਾਂ ਖੱਡ ਵਿਚ ਡਿੱਗ ਗਈ ਸੀ। ਰੇਡੀਓ ਸਟੇਸ਼ਨ ਨੇ ਦਾਅਵਾ ਕੀਤਾ ਹੈ ਕਿ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਤੇ ਹੋਰ 20 ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ- ਸ਼ਾਹਕੋਟ ਦੇ ਪਤੀ-ਪਤਨੀ ਤੇ 19 ਦਿਨਾਂ ਬੱਚੀ ਦੀ ਆਸਟ੍ਰੇਲੀਆ ’ਚ ਅੱਗ ਲੱਗਣ ਕਾਰਨ ਮੌਤ
ਪਿਛਲੇ ਹਫਤੇ ਵੀ ਇੱਥੇ ਇਕ ਅਜਿਹਾ ਹੀ ਹਾਦਸਾ ਵਾਪਰਿਆ ਸੀ ਜਦ ਇਕ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ 42 ਲੋਕਾਂ ਦੀ ਮੌਤ ਹੋ ਗਈ ਸੀ। ਇੱਥੇ ਸੜਕ ਨਿਯਮਾਂ ਦੀ ਅਣਗਹਿਲੀ ਵੀ ਹਾਦਸਿਆਂ ਦਾ ਵੱਡਾ ਕਾਰਨ ਨਜ਼ਰ ਆ ਰਹੀ ਹੈ।
ਸੜਕ ਹਾਦਸਿਆਂ ਨੂੰ ਰੋਕਣ ਲਈ ਕਿਹੜੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ? ਕੁਮੈਂਟ ਬਾਕਸ ਵਿਚ ਦੱਸੋ